ਪੈਨਸਿਲਵੈਨੀਆ ‘ਚ ਭਾਰਤੀ ਮੂਲ ਦੇ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਘਰ ‘ਚੋਂ ਬਰਾਮਦ

512
Share

ਸੈਕਰਾਮੈਂਟੋ, 31 ਜਨਵਰੀ (ਪੰਜਾਬ ਮੇਲ)- ਵੈਸਟ ਵਾਈਟ ਲੈਂਡ ਪੈਨਸਿਲਵੇਨੀਆ ਦੇ ਇਕ ਘਰ ‘ਚੋਂ ਭਾਰਤੀ ਮੂਲ ਦੇ ਅਮਰੀਕੀ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਭਾਰਤੀ ਭਾਈਚਾਰੇ ‘ਚ ਸੋਗ ਪਾਇਆ ਜਾ ਰਿਹਾ ਹੈ | ਮਿ੍ਤਕਾਂ ਵਿਚ ਪਤੀ-ਪਤਨੀ ਦੀਪਕ ਕੁਲਕਰਨੀ (50) ਤੇ ਆਰਤੀ ਆਦੀਆ ਕੁਲਕਰਨੀ (47) ਤੇੇ ਉਨ੍ਹਾਂ ਦੇ ਦੋ ਪੁੱਤਰ 14 ਸਾਲਾ ਸ਼ੁਭਮ ਕੁਲਕਰਨੀ ਤੇ 7 ਸਾਲਾ ਸ਼ਾਰਵਿਲ ਸ਼ਾਮਿਲ ਹੈ | ਇਸ ਮਾਮਲੇ ਦੀ ਵੈਸਟ ਵਾਈਟ ਲੈਂਡ ਪੁਲਿਸ ਤੇ ਚੈਸਟਰ ਕਾਉਂਟੀ ਪੈਨਸਿਲਵੇਨੀਆ ਡਿਸਟਿ੍ਕਟ ਅਟਾਰਨੀ ਦੇ ਦਫਤਰ ਵਲੋਂ ਸਾਂਝੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ | ਇਹ ਜਾਂਚ ਹੱਤਿਆ ਤੇ ਖੁਦਕਸ਼ੀ ਦੋਨੋਂ ਪੱਖਾਂ ਤੋਂ ਹੀ ਕੀਤੀ ਜਾ ਰਹੀ ਹੈ | ਇਸ ਘਟਨਾ ਦਾ ਤਿੰਨ ਦਿਨ ਬਾਅਦ ਪਤਾ ਲੱਗਾ | ਦੀਪਕ ਕੁਲਕਰਨੀ ਨੇ ਦੋ ਹਫਤੇ ਪਹਿਲਾਂ ਹੀ ਇਕ ਗੰਨ ਖਰੀਦੀ ਸੀ | ਸਮਝਿਆ ਜਾਂਦਾ ਹੈ ਕਿ ਉਸ ਨੇ ਪਤਨੀ ਤੇ ਬੱਚਿਆਂ ਨੂੰ ਮਾਰਨ ਉਪਰੰਤ ਖੁਦ ਨੂੰ ਗੋਲੀ ਮਾਰੀ | ਪਰ ਪੁਲਿਸ ਨੇ ਕਿਹਾ ਹੈ ਕਿ ਉਹ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਕਹਿ ਸਕਦੀ |


Share