ਪੈਨਸਿਲਵੇਨੀਆ ਦੇ ਗਵਰਨਰ ਦਾ ਨਾਮ ਵੀ ਹੋਇਆ ਕੋਰੋਨਾਂ ਪੀੜਤਾਂ ‘ਚ ਸ਼ਾਮਲ

167
Share

ਫਰਿਜ਼ਨੋ (ਕੈਲੀਫੋਰਨੀਆਂ), 10 ਦਸੰਬਰ, (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੋਰੋਨਾਂ ਵਾਇਰਸ ਨੇ ਹੁਣ ਪੈਨਸਿਲਵੇਨੀਆ ਦੇ ਗਵਰਨਰ ਟੌਮ ਵੁਲਫ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਸੂਬੇ ਦੇ ਗਵਰਨਰ ਨੇ ਬੁੱਧਵਾਰ ਨੂੰ  ਕੋਵਿਡ -19 ਨਾਲ ਪੀੜਤ ਹੋਣ ਦਾ ਖੁਲਾਸਾ ਕੀਤਾ ਹੈ ਅਤੇ ਹੁਣ ਉਹ ਘਰ ਵਿੱਚ ਅਲੱਗ ਰਹਿ ਰਹੇ ਹਨ।ਇਸ ਰਾਜਪਾਲ ਨੇ ਕਿਹਾ ਕਿ ਮੰਗਲਵਾਰ ਨੂੰ
ਕੀਤੇ ਇੱਕ ਰੁਟੀਨ ਟੈਸਟ ਵਿੱਚ ਉਹਨਾਂ ਨੂੰ ਵਾਇਰਸ ਦੀ ਮੌਜੂਦਗੀ ਦਾ ਪਤਾ ਚੱਲਿਆ ਹੈ ਜਦਕਿ ਵੁਲਫ ਦੇ ਬਿਆਨ ਅਨੁਸਾਰ ਉਹ ਚੰਗਾ ਮਹਿਸੂਸ ਕਰਦੇ ਹੋਏ ਸੀ ਡੀ ਸੀ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।ਗਵਰਨਰ ਵੁਲਫ ਦੇ ਨਾਲ ਉਹਨਾਂ ਦੀ ਪਤਨੀ ਫ੍ਰਾਂਸਿਸ ਵੁਲਫ ਦਾ ਟੈਸਟ ਵੀ  ਲਿਆ ਗਿਆ ਹੈ ,ਜਿਸਦਾ ਨਤੀਜਾ ਫਿਲਹਾਲ ਅਜੇ ਮਿਲਿਆ ਨਹੀਂ ਹੈ। ਵੁਲਫ ਉਨ੍ਹਾਂ ਕਈ ਰਾਜਪਾਲਾਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ, ਜਿਸ ਵਿਚ ਓਕਲਾਹੋਮਾ, ਮਿਸੂਰੀ, ਵਰਜੀਨੀਆ, ਨੇਵਾਡਾ ਅਤੇ ਕੋਲੋਰਾਡੋ ਆਦਿ ਦੇ ਰਾਜਪਾਲ ਵੀ ਸ਼ਾਮਲ ਹਨ। 72 ਸਾਲਾ ਵੁਲਫ ਇਕਾਂਤਵਾਸ ਦੇ ਸਮੇਂ ਦੌਰਾਨ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ।ਇਸਦੇ ਇਲਾਵਾ ਗਵਰਨਰ ਦੇ ਨੇੜਲੇ ਸੰਪਰਕਾਂ ਵਿੱਚ ਸ਼ਾਮਲ ਸਿਹਤ ਸਕੱਤਰ ਰਾਚੇਲ ਲੇਵੀਨ ਅਤੇ ਉਸਦੇ ਸੀਨੀਅਰ ਸਟਾਫ ਦੇ ਕਈ ਮੈਂਬਰਾਂ ਵੀ ਕੁਆਰੰਟੀਨ ਹਨ ਜਦਕਿ ਰਾਜਪਾਲ ਦੇ ਦਫਤਰ ਅਨੁਸਾਰ, ਸਾਰਿਆਂ ਨੇ ਹੁਣ ਤੱਕ ਵਾਇਰਸ ਦੇ ਨਕਾਰਾਤਮਕ ਟੈਸਟ ਕੀਤੇ ਹਨ।ਵੁਲਫ ਇੱਕ ਸਾਬਕਾ ਸਟੇਟ ਮਾਲੀਆ ਸਕੱਤਰ ਅਤੇ ਕਾਰੋਬਾਰੀ ਹੈ, ਜਿਸਨੇ ਲਗਭਗ ਛੇ ਸਾਲ ਪਹਿਲਾਂ ਡੈਮੋਕਰੇਟਿਕ ਗਵਰਨੇਰੀਅਲ ਪ੍ਰਾਇਮਰੀ ਜਿੱਤਣ ਲਈ ਆਪਣੇ ਖੁਦ ਦੇ 10 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਸਨ ਅਤੇ ਉਸਨੇ 2018 ਵਿੱਚ  ਵੀ ਦੁਬਾਰਾ ਚੋਣ ਜਿੱਤੀ ਸੀ।

Share