ਪੈਨਸਿਲਵੇਨੀਆ ’ਚ ਹੋਈ ਗੋਲੀਬਾਰੀ ’ਚ ਇਕ ਲੜਕੇ ਦੀ ਮੌਤ; ਇਕ ਦੀ ਹਾਲਤ ਗੰਭੀਰ

151
ਪੈਨਸਿਲਵੇਨੀਆ ’ਚ ਗੋਲੀਬਾਰੀ ਉਪਰੰਤ ਮੌਕੇ ਉਪਰ ਪੁੱਜੀ ਪੁਲਿਸ।
Share

ਸੈਕਰਾਮੈਂਟੋ, 13 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈਨਸਿਲਵੇਨੀਆ ’ਚ ਹਾਂਟਡ ਹਿਲਜ਼ ਹੇਰਾਈਡ ਵਿਖੇ ਹੋਈ ਗੋਲੀਬਾਰੀ ’ਚ ਇਕ 15 ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਪੁਲਿਸ ਮੌਕੇ ਉਪਰ ਪੁੱਜੀ ਤਾਂ ਸਿਹਤ ਕਰਮਚਾਰੀ ਪੀੜਤਾਂ ਨੂੰ ਮੁੱਢਲੀ ਸਹਾਇਤਾ ਦੇ ਰਹੇ ਸਨ। ਦੋ ਜ਼ਖਮੀ ਲੜਕਿਆਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਇਕ ਦਮ ਤੋੜ ਗਿਆ, ਜਦਕਿ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਨੁਸਾਰ ਨਬਾਲਗ ਲੜਕਿਆਂ ਦੇ ਦੋ ਧੜਿਆਂ ਵਿਚਾਲੇ ਤਕਰਾਰ ਉਪਰੰਤ ਗੋਲੀ ਚੱਲੀ ਹੈ, ਹਾਲਾਂਕਿ ਤਕਰਾਰ ਦੀ ਵਜ੍ਹਾ ਦਾ ਅਜੇ ਪਤਾ ਨਹੀਂ ਲੱਗਿਆ ਹੈ। ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਛਾਣ ਕਰ ਲਈ ਹੈ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ ਦੀ ਉਮਰ 15 ਤੋਂ 17 ਸਾਲ ਵਿਚਕਾਰ ਹੈ ਤੇ ਉਸ ਦੀ ਲੰਬਾਈ ਤਕਰੀਬਨ 6 ਫੁੱਟ ਹੈ। ਘਟਨਾ ਸਮੇਂ ਉਸ ਨੇ ਕਾਲੀ ਟੀ-ਸ਼ਰਟ ਪਾਈ ਹੋਈ ਸੀ।

Share