ਪੈਨਲ ਵਲੋਂ ਲੜਕੀਆਂ ਦੀ ਵਿਆਹੁਣ ਦੀ ਉਮਰ ਵਧਾਉਣ ਦੀ ਸਿਫਾਰਸ਼

450
Share

ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)- ਲੜਕੀਆਂ ਦੀ ਵਿਆਹ ਦੀ ਉਮਰ ਨਿਰਧਾਰਤ ਕਰਨ ਬਾਰੇ ਬਣੇ ਪੈਨਲ ਨੇ ਅੱਜ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਦਫਤਰ ਤੇ ਔਰਤ ਤੇ ਜੱਚਾ ਵਿਕਾਸ ਵਿਭਾਗ ਨੂੰ ਸੌਂਪ ਦਿੱਤੀ ਹੈ। ਇਹ ਪਤਾ ਲੱਗਾ ਹੈ ਕਿ ਪੈਨਲ ਨੇ ਲੜਕੀਆਂ ਦੀ ਉਮਰ ਵਧਾਉਣ ਸਬੰਧੀ ਸਿਫਾਰਸ਼ ਕੀਤੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਲੜਕੀਆਂ ਦੀ ਵਿਆਹੁਣ ਦੀ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ। ਇਸ ਵੇਲੇ ਲੜਕੀਆਂ ਦੀ ਵਿਆਹੁਣ ਦੀ ਘੱਟੋ-ਘੱਟ ਉਮਰ 18 ਸਾਲ ਹੈ।

Share