ਪੇਸ਼ਾਵਰ ’ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਸਿੱਖ ਹਕੀਮ ਦੀ ਗੋਲੀਆਂ ਮਾਰ ਕੇ ਹੱਤਿਆ

594
Share

ਪੇਸ਼ਾਵਰ, 30 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਹਕੀਮ (ਯੂਨਾਨੀ ਪ੍ਰੈਕਟੀਸ਼ਨਰ) ਸਤਨਾਮ ਸਿੰਘ (ਖਾਲਸਾ) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਚਾਰ ਗੋਲੀਆਂ ਲੱਗਣ ਕਾਰਨ ਹਕੀਮ ਦੀ ਮੌਤ ਮੌਕੇ ’ਤੇ ਹੀ ਹੋ ਗਈ। ਕਾਤਲ ਭੱਜਣ ਵਿਚ ਕਾਮਯਾਬ ਹੋ ਗਏ। ਹਕੀਮ ਸਤਨਾਮ ਸਿੰਘ ਸ਼ਹਿਰ ਦੇ ਚਾਰਸੱਦਾ ਰੋਡ ’ਤੇ ਕਲੀਨਿਕ ਚਲਾਉਂਦਾ ਸੀ। ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Share