ਪੇਰੂ ਦੇ ਡਿਸਕੋ ‘ਚ ਪੁਲਿਸ ਦੇ ਛਾਪੇ ਦੌਰਾਨ ਮਚੀ ਭਗਦੜ, 13 ਮੌਤਾਂ

608
Share

ਲੀਮਾ, 24 ਅਗਸਤ (ਪੰਜਾਬ ਮੇਲ)-  ਦੱਖਣੀ ਅਮਰੀਕੀ ਦੇਸ਼ ਪੇਰੂ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਾਈਟ ਕਲੱਬ ਵਿੱਚ ਪੁਲਿਸ ਦੇ ਛਾਪੇ ਦੌਰਾਨ ਮਚੀ ਭਗਦੜ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਡਿਸਕੋ ਵਿੱਚ ਪੁਲਿਸ ਨੇ ਕੋਰੋਨਾ ਲੌਕਡਾਊਨ ਦੇ ਨਿਯਮਾਂ ਦੇ ਪਾਲਣ ਨੂੰ ਲੈ ਕੇ ਛਾਪਾ ਮਾਰਿਆ ਸੀ। ਇਸ ਦੌਰਾਨ ਲੋਕ ਪੁਲਿਸ ਤੋਂ ਬਚਣ ਲਈ ਭੱਜਣ ਲੱਗੇ, ਪਰ ਉੱਥੋਂ ਬਾਹਰ ਲੰਘਣ ਲਈ ਸਿਰਫ਼ ਇੱਕ ਹੀ ਦਰਵਾਜ਼ਾ ਸੀ। ਇਸ ਕਾਰਨ ਇਕਦਮ ਭਗਦੜ ਮਚ ਗਈ।

ਇਹ ਘਟਨਾ ਲੀਮਾ ਸਥਿਤ ਥੌਮਸ ਡਿਸਕੋ ਵਿੱਚ ਵਾਪਰੀ। ਨਾਈਟ ਕਲੱਬ ਵਿੱਚ 120 ਲੋਕ ਪਾਰਟੀ ਲਈ ਇਕੱਠੇ ਹੋਏ ਸਨ। ਇਸ ਦਰਦਨਾਕ ਘਟਨਾ ‘ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਛਾਪੇ ਦੌਰਾਨ ਡਿਸਕੋ ਦੀ ਦੂਜੀ ਮੰਜ਼ਿਲ ‘ਤੇ ਇੱਕ ਦਰਵਾਜ਼ੇ ‘ਚੋਂ ਤੇਜ਼ੀ ਨਾਲ ਬਾਹਰ ਨਿਕਲਣ ਦੇ ਚੱਕਰ ‘ਚ ਇੱਕ-ਦੂਜੇ ‘ਤੇ ਚੜ• ਗਏ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਪਾਰਟੀ ਵਿੱਚ ਸ਼ਾਮਲ ਇੱਕ ਸ਼ਖਸ ਫਰੈਂਕੋ ਅਸੈਂਸੀਓਸ ਨੇ ਕਿਹਾ ਕਿ ਪੁਲਿਸ ਨੇ ਰਾਤ 9 ਵਜੇ ਛਾਪਾ ਮਾਰਿਆ। ਇਸ ਦੌਰਾਨ ਉੱਥੇ ਭਗਦੜ ਮਚ ਗਈ। ਪੁਲਿਸ ਨੇ 23 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਵਿੱਚ ਸਥਾਨਕ ਪੁਲਿਸ ਦੇ ਮੁਖੀ ਜਨਰਲ ਓਰਲੈਂਡੋ ਵੇਲੇਸਕੋ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਕਿਸੇ ਹਥਿਆਰ ਅਤੇ ਹੰਝੂ ਗੈਸ ਦੇ ਗੋਲੇ ਦੀ ਵਰਤੋਂ ਨਹੀਂ ਕੀਤੀ ਗਈ। ਪੇਰੇ ਵਿੱਚ ਮਾਰਚ ਮਹੀਨੇ ਤੋਂ ਨਾਈਟ ਕਲੱਬ ‘ਤੇ ਪਾਬੰਦੀ ਲੱਗੀ ਹੋਈ ਹੈ, ਪਰ ਇਹ ਨਾਈਟ ਕਲੱਬ ਹੁਣ ਖੁੱਲ•ਾ ਸੀ। ਇਸ ਕਾਰਨ ਪੁਲਿਸ ਨੇ ਛਾਪਾ ਮਾਰਿਆ। ਭਗਦੜ ਵਿੱਚ ਇੰਨੇ ਲੋਕਾਂ ਦੀ ਜਾਨ ਚਲੇ ਜਾਣ ਕਾਰਨ ਪੁਲਿਸ ‘ਤੇ ਵੀ ਸਵਾਲ ਉਠ ਰਹੇ ਹਨ।


Share