ਪੂਰਵੀ ਕੈਲੀਫੋਰਨੀਆ ਦੇ ਰੇਗਿਸਤਾਨੀ ਇਲਾਕੇ ‘ਮੌਤ ਦੀ ਘਾਟੀ’ ਵਿਚ ਐਤਵਾਰ ਨੂੰ ਤਾਪਮਾਨ 53.3 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ

639
Share

ਕੈਲੀਫੋਰਨੀਆ, 16 ਜੁਲਾਈ (ਪੰਜਾਬ ਮੇਲ)-ਪੌਣ ਪਾਣੀ ਤਬਦੀਲੀ ਦਾ ਅਸਰ ਦੁਨੀਆ ਭਰ ਵਿਚ ਦਿਖਾਈ ਦੇ ਰਿਹਾ ਹੈ। ਅਮਰੀਕਾ ਦੇ ਪੂਰਵੀ ਕੈਲੀਫੋਰਨੀਆ ਦੇ ਰੇਗਿਸਤਾਨੀ ਇਲਾਕੇ ‘ਮੌਤ ਦੀ ਘਾਟੀ’ ਵਿਚ ਐਤਵਾਰ ਨੂੰ ਤਾਪਮਾਨ 53.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਪਿਛਲੇ ਤਿੰਨ ਸਾਲ ਵਿਚ ਇਸ ਮੌਸਮ ਵਿਚ ਦਰਜ ਕੀਤਾ ਗਿਆ ਧਰਤੀ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ।

ਮੌਸਮ ਵਿਚ ਅਚਾਨਕ ਆਈ ਤਬਦੀਲੀ ਤੋ ਬਾਅਦ ਅਮਰੀਕੀ ਮੌਸਮ ਵਿਭਾਗ ਨੇ ਦੱਖਣੀ ਅਮਰੀਕਾ ਵਿਚ ਰਹਿਣ ਵਾਲੇ 5 ਕਰੋੜ ਲੋਕਾਂ ਨੂੰ ਤੇਜ਼ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਚਿਤਾਵਨੀ ਜਾਰੀ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਕਾਬਨ ਉਤਸਰਜਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ 2030 ਤੱਕ ਘਾਟੀ ਦਾ ਤਾਪਮਾਨ 60 ਡਿਗਰੀ ਸੈਲਸੀਅਸ ਤੱਕ ਪੁੱਜ ਜਾਵੇਗਾ।
ਅਮਰੀਕੀ ਮੌਸਮ ਵਿਗਿਆਨੀ ਬਰਾਇਨ ਥੌਮਸ ਦਾ ਕਹਿਣਾ ਹੈ ਕਿ ਡੈਥ ਵੈਲੀ ਦਾ ਤਾਪਮਾਨ ਐਨਾ ਜ਼ਿਆਦਾ ਗਰਮ ਹੋਣ ਦੀ ਬਹੁਤ ਸਾਰੀ ਵਜ੍ਹਾ ਹਨ। ਇੱਥੇ ਮੀਂਹ ਬਹੁਤ ਘੱਟ ਪੈਂਦਾ ਹੈ ਤੇ ਸਰਦੀ ਤਾਂ ਹੁੰਦੀ ਹੀ ਨਹੀਂ।
ਕੈਲੀਫੋਰਨੀਆ ਦਾ ਇਹ ਰੇਗਿਸਾਤਨੀ ਹਿੱਸਾ ਫਲੋਰਿਡਾ ਪਨਾਹਲੇ ਦੇ ਪਨਾਮਾ ਸਿਟੀ ਤੱਕ ਕਰੀਬ ਪੌਣੇ ਤਿੰਨ ਹਜ਼ਾਰ ਕਿਲੋਮੀਟਰ ਇਲਾਕੇ ਵਿਚ ਫੈਲਿਆ ਹੋਇਆ ਹੈ। ਇੱਥੇ ਆਸ ਪਾਸ ਦੇ ਇਲਾਕਿਆਂ ਬੋਰਗਰ, ਟੈਕਸਸ, ਐਮਾਰਿਲੋ, ਫੋਨਿਕਸ, ਰੋਜਵੇਲ ਅਤੇ ਨਿਊ ਮੈਕਸਿਕੋ ਵਿਚ ਵੀ ਤਾਪਮਾਨ ਕਾਫੀ ਜ਼ਿਆਦਾ ਦਰਜ ਕੀਤਾ ਗਿਆ ਜੋ ਔਸਤ ਤੋਂ ਦੋ ਡਿਗਰੀ ਸੈਲਸੀਅਸ ਜ਼ਿਆਦਾ ਹੈ। ਡੈਥ ਵੈਲੀ ਸਭ ਤੋਂ ਗਰਮ ਜਗ੍ਹਾ ਹੈ। ਇੱਥੇ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਜ਼ਿਆਾਦਾ ਰਹਿੰਦਾ ਹੈ। 1913 ਵਿਚ ਇੱਥੇ ਤਾਪਮਾਨ 56.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।


Share