ਪੁੰਛ ਸੈਕਟਰ ਜੰਮੂ ਕਸ਼ਮੀਰ ਵਿੱਚ  ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦਾ ਪਿੰਡ ਮਾਨਾਂ ਤਲਵੰਡੀ ਵਿਖੇੰ ਸਰਕਾਰੀ ਸਨਮਾਨਾਂ ਨਾਲ ਸੰਸਕਾਰ 

331
ਭੁਲੱਥ, 14 ਅਕਤੂਬਰ (ਅਜੈ ਗੋਗਨਾ/ਪੰਜਾਬ ਮੇਲ)- ਬੀਤੇਂ ਦਿਨੀ  ਪੁੰਛ ਸੈਕਟਰ ਦੇ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਨਾਲ ਲੋਹਾ ਲੈਂਦੇ ਹੋਏ ਪੰਜ ਜਵਾਨ ਸ਼ਹੀਦ ਹੋ ਗਏ ਸਨ। ਜਿੰਨਾਂ ਵਿੱਚ ਇਕ ਕੇਰਲਾ ਦਾ ਵਿਸਾਖ. ਐਚ ਸਮੇਤ 4  ਨੋਜਵਾਨ ਪੰਜਾਬ ਨਾਲ ਸਬੰਧਤ ਸਨ ਜਿੰਨਾਂ ਚ’ ਸਿਪਾਹੀ ਗੱਜਣ ਸਿੰਘ, ਸਿਪਾਹੀ ਸਰਾਜ ਸਿੰਘ,ਨਾਇਕ ਮਨਦੀਪ ਸਿੰਘ ਅਤੇ ਜਿਲ੍ਹਾ ਕਪੂਰਥਲਾ ਦੇ ਕਸਬਾ ਭੁਲੱਥ ਦੇ ਨਜ਼ਦੀਕੀ ਪਿੰਡ ਮਾਨਾਂ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸ਼ਾਮਿਲ ਸੀ। ਅੱਜ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਮਾਨਾਂ ਤਲਵੰਡੀ ਪੁੱਜਣ ਤੇ ਸ਼ਹੀਦੀ ਪਾਉਣ ਵਾਲੇ ਇਸ ਨੋਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਅੰਤਿਮ ਸੰਸਕਾਰ ਮੋਕੇ ਭਾਰੀ ਗਿਣਤੀ ਚ’ ਇਲਾਕਾ ਨਿਵਾਸੀਆਂ ਤੋ ਇਲਾਵਾ ਜਿਲ੍ਹਾ ਕਪੂਰਥਲਾ ਦਾ ਪੂਰਾ ਪ੍ਰਸ਼ਾਸਨ ਜਿੰਨਾਂ ਚ’ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ਼, ਐਸਐਸਪੀ ਕਪੂਰਥਲਾ, ਡੀਐਸਪੀ, ਭੁਲੱਥ ਹਲਕਾ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ, ਬੀਬੀ ਜਗੀਰ ਕੋਰ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੋ ਇਲਾਵਾ ਭੁਲੱਥ ਇਲਾਕੇ ਨਾਲ ਸਬੰਧਤ ਬਹੁਤ ਸਾਰੇ ਸਿਆਸੀ ਅਤੇ ਧਾਰਮਿਕ ਆਗੂ ਵੀ ਸ਼ਾਮਿਲ ਹੋਏ। ਬੀਬੀ ਜਗੀਰ ਕੋਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਹੀਦ ਜਸਵਿੰਦਰ ਸਿੰਘ ਦੇ ਬੱਚਿਆ ਦੀ ਪੜਾਈ ਦਾ ਖ਼ਰਚਾ ਚੁੱਕੇਗੀ ਭਾਵੇਂ ਉਹ ਕਿਸੇ ਵੀ ਸਕੂਲ ਚ’ ਪੜਾਈ ਕਰਨ। ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ ਨੇ ਕਿਹਾ ਕਿ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੋਕਰੀ ਦਿੱਤੀ ਜਾਵੇਗੀ।
ਹਲਕਾ ਭੁਲੱਥ ਦੇ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਸ਼ਹੀਦ ਹੋਏ ਹਰੇਕ ਨੋਜਵਾਨ ਦੇ ਪਰਿਵਾਰ ਨੂੰ ਇਕ ਇਕ ਕਰੋੜ ਰੁਪਇਆ ਅਤੇ ਘਰ ਦੇ ਇਕ ਮੈਂਬਰ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਸ਼ਹੀਦ ਜਸਵਿੰਦਰ ਸਿੰਘ ਦਾ ਪਿਤਾ ਵੀ ਫ਼ੋਜ ਤੋ ਕੈਪਟਨ ਰਿਟਾਇਰ ਹੋਏ ਸਨ ਅਤੇ ਜਿੰਨਾ ਦੀ ਤਕਰੀਬਨ 6 ਕੁ ਮਹੀਨੇ ਪਹਿਲਾ ਦਿਲ ਦਾ ਦੋਰਾ ਪੈਣ ਕਾਰਨ ਦਿਹਾਤ ਹੋ ਗਿਆ ਸੀ।ਇਸ ਪਰਿਵਾਰ ਦਾ ਦੇਸ ਪ੍ਰਤੀ ਪਿਆਰ ਦਾ ਜਜ਼ਬਾ ਰੱਖਣ ਵਾਲੇ ਮਿਲਣਸਾਰ ਇਸ ਪਰਿਵਾਰ ਦਾ ਇਲਾਕੇ ਚ’ ਬਹੁਤ ਹੀ ਅਸਰ ਰਸੂਖ਼ ਹੈ।
ਅੰਤਿਮ ਸੰਸਕਾਰ ਮੋਕੇ ਪਹੁੰਚੀ ਫ਼ੋਜ ਦੀ ਇਕ ਟੁੱਕੜੀ ਨੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜਸਵਿੰਦਰ ਸਿੰਘ ਨੂੰ ਆਖਰੀ ਵਿਦਾਈ ਦਿੱਤੀ।ਜਿੰਨਾਂ ਵਿੱਚ ਹਲਕਾ ਭੁਲੱਥ ਤੋ  ਸ: ਸੁਖਪਾਲ ਸਿੰਘ ਖਹਿਰਾ, ਦੀਪਤੀ ਉੱਪਲ਼ ਡੀ.ਸੀ ਕਪੂਰਥਲਾ, ਹਰਕੰਵਲਪ੍ਰੀਤ ਸਿੰਘ ਖੱਖ ਐਸਐਸਪੀ ਕਪੂਰਥਲਾ, ਡੀਐਸਪੀ ਭੁਲੱਥ, ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੋਰ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਅਤੇ ਹਮਦਰਦੀ ਜਿਤਾਈ। ਸਹੀਦ ਜਸਵਿੰਦਰ ਸਿੰਘ ਦੀ 10 ਸਾਲਾ  ਦੀ ਬਾਲੜੀ ਬੇਟੀ ਨੇ ਸ਼ਹੀਦ ਪਿਤਾ ਨੂੰ ਸਲੂਟ ਮਾਰ ਕੇ ਆਖਰੀ ਵਿਦਾਈ ਦਿੱਤੀ।