‘ਪੁਸਤਕਾਂ ਸੰਗ ਸੰਵਾਦ’ ਸਮਾਗਮ ਵਿੱਚ ਹੋਈ ਕਿਰਸਾਨੀ ਸੰਘਰਸ਼ ਤੇ ਵਿਚਾਰ ਚਰਚਾ 

251
ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਨਿਰਮਲ ਅਰਪਣ, ਮਲਵਿੰਦਰ, ਦੀਪ ਦੇਵਿੰਦਰ ਸਿੰਘ, ਡਾ ਮੋਹਨ ਅਤੇ ਹੋਰ ਸਾਹਿਤਕਾਰ 
Share

ਅੰਮ੍ਰਿਤਸਰ 14 ਦਸੰਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸੰਗਮ ਵਲੋਂ ਕਰਵਾਏ ਜਾਂਦੇ ਪੁਸਤਕਾਂ ਸੰਗ ਸੰਵਾਦ ਸਮਾਗਮਾਂ ਦੀ ਲੜੀ ਤਹਿਤ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ ਵਿਚ ਕਿਰਸਾਨੀ ਸੰਘਰਸ਼ ਦੀ ਜਿੱਤ ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਨੂੰ  ਸ਼ਾਇਰ ਮਲਵਿੰਦਰ ਨੇ  ਲੜੀਬੰਦ ਕੀਤਾ ਅਤੇ ਲਾਇਬ੍ਰਰੀਅਨ  ਡਾ  ਪ੍ਰਭਜੋਤ ਕੌਰ ਸੰਧੂ ਨੇ ਸਵਾਗਤੀ ਸਬਦ ਕਹੇ।   ਹਾਜਰ ਸਾਹਿਤਕਾਰਾਂ ਵਲੋਂ ਕਿਰਸਾਨੀ ਸੰਘਰਸ਼ ਦੌਰਾਨ ਸਾਢੇ ਸੱਤ ਸੌ ਤੋਂ ਉਪਰ  ਸ਼ਹੀਦ ਹੋਏ ਕਿਰਸਾਨਾ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ।
        ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਵਿਚਾਰ ਚਰਚਾ ਦਾ ਮੁੱਢ ਬੰਨ੍ਹ ਦਿਆਂ ਕਿਹਾ ਕਿ ਇਕਵੀਂ ਸਦੀ ਦੇ ਇਸ ਕਿਰਸਾਨੀ ਘੋਲ ਜਿਸ ਨੂੰ ਬਿਨਾਂ ਕਿਸੇ ਖੂਨ ਖਰਾਬੇ  ਦੇ ਜਿੱਤਿਆ ਗਿਆ ਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਉਹਨਾਂ ਕਿਹਾ ਕਿ  ਅੰਦੋਲਨ ਦੀ ਅਗਵਾਈ ਬੇਸ਼ੱਕ ਪੰਜਾਬੀਆਂ ਵਲੋਂ ਕੀਤੀ ਗਈ ਪਰ ਜਿੱਤ ਪੂਰੇ ਭਾਰਤ ਵਰਸ਼ ਦੇ ਲੋਕਾਂ  ਦੀ ਹੋਈ ਹੈ। ਡਾ ਇਕਬਾਲ ਕੌਰ ਸੌਂਧ ਅਤੇ ਨਿਰਮਲ ਅਰਪਣ ਨੇ ਕਿਹਾ ਕਿ ਇਸ ਸੰਘਰਸ਼ ਵਿਚ ਔਰਤਾਂ ਦੇ ਪਾਏ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਰਬਜੀਤ ਸਿੰਘ ਸੰਧੂ , ਡਾ ਮੋਹਨ ਅਤੇ ਮਨਮੋਹਨ ਢਿੱਲੋਂ  ਨੇ ਕਿਹਾ ਕਿ ਇਸ ਸੰਘਰਸ਼ ਨੇ ਨਾ ਕੇਵਲ ਕਾਲੇ ਕਨੂੰਨ ਰਦ ਕਰਵਾਏ ਸਗੋਂ ਦ੍ਰਿੜਤਾ ਅਤੇ ਸਾਂਝੀਵਾਲਤਾ ਦਾ ਨਵਾਂ ਅਧਿਆਏ ਵੀ ਸਿਰਜਿਆ ਹੈ  ।
ਸੁਰਿੰਦਰ ਚੋਹਕਾ, ਜਗਤਾਰ ਗਿੱਲ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਸੰਘਰਸ਼ ਨੇ ਲੋਕ ਮਨਾਂ ਅੰਦਰ ਭਾਈਚਾਰਕ ਸਾਂਝ ਵੀ ਪੈਦਾ ਕੀਤੀ ਹੈ।ਮਨਮੋਹਨ ਬਾਸਰਕੇ, ਡਾ ਭੁਪਿੰਦਰ ਸਿੰਘ ਅਤੇ ਰਾਜਵੰਤ ਬਾਜਵਾ ਨੇ ਕਿਹਾ ਕਿ ਸੰਘਰਸ਼ ਦੌਰਾਨ  ਜਿਹੜੇ ਲੋਕ ਸਰਕਾਰੀ ਅਤੇ ਮੌਸਮੀ ਮਾਰਾਂ ਸਹਿ ਕੇ ਵੀ ਅਡੋਲ ਰਹੇ ਉਹ ਹਮੇਸ਼ਾਂ ਚੇਤਿਆਂ ਵਿੱਚ ਰਹਿਣਗੇ। ਇਸ ਸਮੇਂ ਜਸਵੰਤ ਧਾਪ, ਸਤਿੰਦਰ ਓਠੀ, ਬਲਜਿੰਦਰ ਮਾਂਗਟ, ਅਜੀਤ ਸਿੰਘ ਨਬੀਪੁਰੀ, ਰਾਜਵਿੰਦਰ ਰਾਜ,ਸੁਖਵੰਤ ਚੇਤਨਪੁਰੀ  ਅਤੇ ਬਿਕਰਮਜੀਤ ਸਿੰਘ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।


Share