ਪੁਲਿਸ ਵਲੋਂ ਨਿਊ ਵੈਸਟ ਮਿਨਸਟਰ ਵਿਚ ਨਸ਼ੀਲੇ ਪਦਾਰਥ, ਹਥਿਆਰ ਤੇ ਲੱਖਾਂ ਡਾਲਰ ਬਰਾਮਦ  

215
Share

ਸਰੀ, 3 ਫ਼ਰਵਰੀ ( ਹਰਦਮ ਮਾਨ/ਪੰਜਾਬ ਮੇਲ)- ਸਰੀ ਦੇ ਕੈਮਲੂਪਸ ਪੁਲfਸ ਅਤੇ ਨਿਊ ਵੈਸਟਮਿਨਸਟਰ ਪੁਲੀਸ ਨੇ ਮਿਲ ਕੇ ਕੰਮ ਕਰਦਿਆਂ ਇਕ ਬਹੁਤ ਵੱਡੀ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕਰਨ ਵਿੱਚ  ਸਫ਼ਲਤਾ ਹਾਸਲ ਕੀਤੀ ਹੈ ਅਤੇ ਇਸ ਸੰਬੰਧ ਵਿਚ ਪੰਜ ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।

ਈ ਯੂ ਸਾਰਜੈਂਟ ਟੌਡ ਵੂਨ ਨੇ ਦੱਸਿਆ ਹੈ ਕਿ ਕਈ ਏਜੰਸੀਆਂ ਨਾਲ ਮਿਲ ਕੇ ਕੀਤੀ ਗਈ ਇਸ ਜਾਂਚ ਵਿਚ ਵੈਸਟਮਿਨਸਟਰ ਵਿੱਚ 13 ਕੋਕੀਨ, 10 ਕਿਲੋ ਮੈਥਮਫੈਟਾਮੀਨ, 2 ਹੈਂਡ ਗੰਨਜ਼ ਅਤੇ  ਤਿੰਨ ਲੱਖ ਡਾਲਰ ਕੈਸ਼ ਬਰਾਮਦ ਕੀਤਾ ਗਿਆ ਹੈ ਅਤੇ ਇਸ ਕੇਸ ਵਿਚ 36 ਸਾਲਾ ਡੇਵਿਡ ਜੈਫਰੀ ਟ੍ਰੇਨਬਲੇ,  31 ਸਾਲਾ ਲੌਰੈਂਸ ਲਾਇਡ ਪੂਲੀ, 24 ਸਾਲਾ ਰਾਇਲੀ ਲੌਰੀਨ ਬੈਂਸ, 50 ਸਾਲਾ ਜੇਸਨ ਰੇਅ ਸੌਕਾ ਅਤੇ 36 ਸਾਲਾ ਰੌਬਰਟ ਸਿੱਲ੍ਹੀ ਲੂਪੀ ਨੂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਉੱਪਰ ਕਈ ਤਰ੍ਹਾਂ ਦੇ ਦੋਸ਼ ਆਇਦ ਕੀਤੇ ਗਏ ਹਨ

ਸਾਰਜੈਂਟ ਟੌਡ ਵੂਨ ਨੇ ਦੱਸਿਆ ਹੈ ਕਿ ਇਹ ਜਾਂਚ ਸਟਰੀਟ ਪੱਧਰ ਤੇ ਹੋ ਰਹੀ ਡਰੱਗ ਡੀਲਿੰਗ ਤੋਂ ਸ਼ੁਰੂ ਹੋਈ ਤੇ ਬਾਅਦ ਵਿੱਚ ਗਲੀਆਂ ਵਿੱਚ ਇਹ ਡਰੱਗ ਲਿਆਉਣ ਵਾਲੇ ਜ਼ਿੰਮੇਵਾਰ ਲੋਕਾਂ ਤੀਕ ਪਹੁੰਚਣ ਲਈ ਜੁਲਾਈ 2020 ਵਿਚ ਕੋਮੌਕਸ ਐਵਨਿਊ ਦੇ 600 ਬਲਾਕ ਵਿੱਚ ਇੱਕ ਘਰ ਚ ਛਾਪੇਮਾਰੀ ਕੀਤੀ ਗਈ  ਤਾਂ ਇਸ ਡਰੱਗ ਨੂੰ ਗਲੀਆਂ ਤੀਕ ਲਿਆਉਣ ਵਾਲੇ ਨਿਊ ਵੈਸਟ ਮਿਨਸਟਰ ਦੇ ਇੱਕ ਡਰੱਗ ਤਸਕਰ ਦਾ ਪਤਾ ਲੱਗਿਆ। ਕੈਮਲੂਪਸ ਪੁਲੀਸ  ਨੇ ਵੈਸਟਮਿਨਸਟਰ ਪੁਲੀਸ ਡਿਪਾਰਟਮੈਂਟ ਨਾਲ ਮਿਲ ਕੇ ਇਹ ਜਾਂਚ ਪੜਤਾਲ ਨੂੰ ਅੰਜ਼ਾਮ ਦਿੱਤਾ ਅਤੇ ਅਗਸਤ 2020 ਵਿੱਚ ਚੈਰੀ ਕ੍ਰੀਕ ਦੇ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ  ਜਿਸ ਕੋਲੋਂ ਇੱਕ ਕਿੱਲੋ ਕੋਕੀਨ ਮਿਲੀ ਸੀ


Share