ਪੁਲਿਸ ਨੇ 11 ਗੈਂਗਸਟਰਾਂ ਬਾਰੇ ਲੋਕਾਂ ਨੂੰ ਕੀਤਾ ਸੁਚੇਤ

49
Share

ਸਰੀ, ਅਗਸਤ (ਹਰਦਮ ਮਾਨ/ਪੰਜਾਬ ਮੇਲ)ਬ੍ਰਿਟਿਸ਼ ਕੋਲੰਬੀਆ ਦੀ ਵਿਸ਼ੇਸ਼ ਐਂਟੀ-ਗੈਂਗ ਯੂਨਿਟ ਨੇ ਲਗਾਤਾਰ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਹਿੰਸਕ ਗੈਂਗਵਾਰ ਵਿਚ ਸ਼ਾਮਲ 11 ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਇਹ ਜਨਤਕ ਸੁਰੱਖਿਆ ਲਈ ਖ਼ਤਰਾ ਹਨ।

ਕੰਬਾਈਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ “ਇਹ ਵਿਅਕਤੀ ਪੁਲਿਸ ਦੀ ਲਿਸਟ ਵਿਚ ਹਨ ਅਤੇ ਉੱਚ ਪੱਧਰੀ ਗ੍ਰੋਹ ਅਤੇ ਸੰਗਠਿਤ ਅਪਰਾਧ ਨਾਲ ਸਬੰਧਤ ਹਿੰਸਾ ਨਾਲ ਜੁੜੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਦੇ ਨਾਲ ਜਾਂ ਇਹਨਾਂ ਨਾਲ ਨੇੜਤਾ ਰੱਖਣ ਵਾਲਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜ਼ੋਖ਼ਮ ਵਿਚ ਪਾ ਸਕਦਾ ਹੈ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਸ਼ਕੀਲ ਬਸਰਾ-28, ਜਗਦੀਪ ਚੀਮਾ30, ਬਰਿੰਦਰ ਧਾਲੀਵਾਲ39, ਗੁਰਪ੍ਰੀਤ ਧਾਲੀਵਾਲ35, ਸਮਰੂਪ ਗਿੱਲ29, ਸੁਮਦੀਸ਼ ਗਿੱਲ28, ਸੁਖਦੀਪ ਪੰਸਲ33, ਅਮਰਪ੍ਰੀਤ ਸਮਰਾ28, ਰਵਿੰਦਰ ਸਮਰਾ35 ਅਤੇ ਸੇਂਟ ਪਿਅਰੇ40 ਅਤੇ ਰਿਚਰਡ ਜੋਸੇਫ ਵਿਟਲੌਕ-40 ਸ਼ਾਮਲ ਹਨ।


Share