ਪੁਲਿਸ ‘ਤੇ ਗੋਲੀ: ਅਪਰਾਧੀਆਂ ਦੇ ਵਧਦੇ ਹੌਂਸਲੇ

722
Share

ਵੈਸਟ ਔਕਲੈਂਡ ਦੇ ਮੈਸੀ ਖੇਤਰ ‘ਚ ਪੁਲਿਸ ਦੀ ਟ੍ਰੈਫਿਕ ਚੈਕਿੰਗ ਦੌਰਾਨ ਹੋਈ ਗੋਲੀ ਬਾਰੀ-ਇਕ ਪੁਲਿਸ ਅਫਸਰ ਸ਼ਹੀਦ ਦੂਜਾ ਜ਼ਖਮੀ

ਔਕਲੈਂਡ 19 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਅਪਰਾਧੀਆਂ ਦੇ ਹੌਂਸਲੇ ਹੁਣ ਐਨੇ ਖੁੱਲ੍ਹ ਗਏ ਹਨ ਕਿ ਉਹ ਟ੍ਰੈਫਿਕ ਚੈਕਿੰਗ ਦੌਰਾਨ ਰੁਕਣ ਨਾਲੋਂ ਪੁਲਿਸ ਅਫਸਰਾਂ ਉਤੇ ਗੋਲੀ ਚਲਾਉਣ ਨੂੰ ਆਪਣੀ ਸ਼ੇਖੀ ਸਮਝਣ ਲੱਗੇ ਹਨ। ਅੱਜ ਸਵੇਰੇ 10.40 ‘ਤੇ ਵੈਸਟ ਔਕਲੈਂਡ ਦੇ ਮੈਸੀ ਖੇਤਰ ਦੇ ਵਿਚ ਨਿਊਜ਼ੀਲੈਂਡ ਪੁਲਿਸ ਦੀ ਰੂਟੀਨ ਟ੍ਰੈਫਿਕ ਚੈਕਿੰਗ ਦੌਰਾਨ ਇਕ ਹਮਲਾਵਾਰ ਨੇ ਦੋ ਪੁਲਿਸ ਅਫਸਰਾਂ ਦੇ ਉਤੇ ਗੋਲੀਬਾਰੀ ਕਰ ਦਿੱਤੀ। ਇਕ ਪੁਲਿਸ ਅਫਸਰ ਦੀ ਥੋੜ੍ਹੀ ਦੇਰ ਬਾਅਦ ਸ਼ਹੀਦ ਹੋ ਗਿਆ ਜਦ ਕਿ ਦੂਜਾ ਜ਼ਖਮੀ ਹੋ ਗਿਆ। ਹਮਲਾਵਰ ਨੇ ਆਪਣੀ ਕਾਰ ਇਕ ਰਾਹਗੀਰ ਦੇ ਉਤੇ ਵੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ 2009 ਦੇ ਵਿਚ ਇਸੀ ਤਰ੍ਹਾਂ ਨੇਪੀਅਰ ਵਿਖੇ ਪੁਲਿਸ ਅਫਸਰ ਮਾਰਿਆ ਗਿਆ ਸੀ ਅਤੇ ਹੁਣ ਇਹ ਘਟਨਾ 11 ਸਾਲ ਬਾਅਦ ਦੁਬਾਰਾ ਹੋਈ ਹੈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਭਾਰੀ ਪੁਲਿਸ ਫੋਰਸ ਉਸਨੂੰ ਲੱਭਣ ਲਈ ਲੱਗੀ ਹੋਈ ਹੈ। ਨੇੜੇ ਦੇ ਸਕੂਲਾਂ ਨੂੰ ਗੇਟ ਬੰਦ ਰੱਖਣ ਲਈ ਕਿਹਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਡਨਬੱਕ ਰੋਡ, ਵਾਇਮੂਮਾ ਰੋਡ, ਹੈਵਲਿਟ ਰੋਡ ੱਤੇ ਟ੍ਰਾਇੰਗਲ ਰੋਡ ਤੋਂ ਪਰ੍ਹੇ ਰਹਿਣ ਲਈ ਕਿਹਾ ਹੈ। ਮੋਕੇ ਦੇ ਇਕ ਗਵਾਹ ਨੇ ਦੱਸਿਆ ਕਿ ਪੁਲਿਸ ਅਫਸਰ ਤੜ੍ਹਪ ਰਿਹਾ ਸੀ ਉਸਨੇ ਗੱਡੀ ਰੋਕ ਕੇ ਉਸਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਗੁਆਂਢੀਆ ਅਤੇ ਦੂਜੇ ਪੁਲਿਸ ਅਫਸਰਾਂ ਵੱਲੋਂ ਰੋਕ ਦਿੱਤਾ ਗਿਆ। ਤਿੰਨ ਐਂਬੂਲੈਂਸ ਗੱਡੀਆਂ ਅਤੇ ਭਾਰੀ ਫੋਰਸ ਉਥੇ ਤੁਰੰਤ ਪਹੁੰਚ ਗਈ ਸੀ।


Share