ਪੁਲਾੜ ਸਫ਼ਰ ’ਤੇ ਜਾਵੇਗੀ ਭਾਰਤ ਦੀ ਸਿਰਿਸ਼ਾ ਬਾਂਦਲਾ

278
Share

ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਵਰਜਿਨ ਗੈਲੇਸਟਿਕ ਦੇ ਮਾਲਕ ਅਤੇ ਉਦਯੋਗਪਤੀ ਰਿਚਰਡ ਬ੍ਰੇਨਸਨ 11 ਜੁਲਾਈ ਨੂੰ ਪੁਲਾੜ ਦੀ ਸੈਰ ਕਰਨ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਰਤ ਦੀ ਜਨਮੀ ਸਿਰਿਸ਼ਾ ਬਾਂਦਲਾ ਵੀ ਜਾ ਰਹੀ ਹੈ। ਸਿਰਿਸ਼ਾ ਬਾਂਦਲਾ ਵਰਜਿਨ ਗੈਲੇਕਟਿਕ ਕੰਪਨੀ ’ਚ ਸਰਕਾਰੀ ਮਾਮਲਿਆਂ ਅਤੇ ਖੋਜ ਕਾਰਜ ਨਾਲ ਜੁੜੀ ਅਧਿਕਾਰੀ ਹੈ। ਰਿਚਰਡ ਨਾਲ 5 ਹੋਰ ਯਾਤਰੀ ਵੀ ਪੁਲਾੜ ’ਤੇ ਜਾ ਰਹੇ ਹਨ। ਭਾਰਤੀ ਦੀ ਜਨਮੀ ਸਿਰਿਸ਼ਾ ਦੂਸਰੀ ਅਜਿਹੀ ਮਹਿਲਾ ਹੈ, ਜੋ ਪੁਲਾੜ ਦੇ ਖਤਰਨਾਕ ਸਫਰ ’ਤੇ ਜਾ ਰਹੀ ਹੈ ਙ ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਕਲਪਨਾ ਚਾਵਲਾ ਪੁਲਾੜ ’ਚ ਗਈ ਸੀ, ਪਰ ਪੁਲਾੜ ਜਹਾਜ਼ ਕੋਲੰਬੀਆ ਦੀ ਦੁਰਘਟਨਾ ’ਚ ਉਸ ਦੀ ਮੌਤ ਹੋ ਗਈ ਸੀ। ਬਾਂਦਲਾ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਬਾਂਦਲਾ ਸਾਲ 2015 ’ਚ ਵਰਜਿਨ ਨਾਲ ਜੁੜੀ ਸੀ।

Share