ਪੁਲਾੜ ਸਟੇਸ਼ਨ ਤੋਂ ਇਕ ਅਮਰੀਕੀ ਤੇ ਦੋ ਰੂਸੀ ਧਰਤੀ ‘ਤੇ ਵਾਪਸ ਪਰਤੇ

213
Share

ਮਾਸਕੋ, 18 ਅਪ੍ਰੈਲ (ਪੰਜਾਬ ਮੇਲ)- ਇਕ ਅਮਰੀਕੀ ਅਤੇ ਦੋ ਰੂਸੀ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਚ 6 ਮਹੀਨੇ ਦਾ ਲੰਬਾ ਸਮਾਂ ਗੁਜ਼ਾਰ ਕੇ ਧਰਤੀ ‘ਤੇ ਵਾਪਸ ਪਰਤ ਆਏ ਹਨ | ਇਕ ਸਾਯੁਜ ਪੁਲਾੜ ਵਾਹਨ ਨਾਸਾ ਦੇ ਕੇਟ ਰੂਬਿੰਸ ਅਤੇ ਰੂਸੀ ਸਰਜੇ ਰਿਝਕੋਵ ਅਤੇ ਸਰਜੇ ਸਵੇਰਯਕੋਵ ਨੂੰ ਲੈ ਕੇ ਸਨਿਚਰਵਾਰ ਨੂੰ ਅੰਤਰਰਾਸ਼ਟਰੀ ਸਮੇਂ ਅਨੁਸਾਰ 4.55 ਮਿੰਟ ‘ਤੇ ਕਜਾਕਿਸਤਾਨ ਦੀ ਧਰਤੀ ‘ਤੇ ਉੱਤਰਿਆ | ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਮੁਖੀ ਡਮਿਟ੍ਰੀ ਰੋਗੋਜ਼ਿਨ ਨੇ ਕਿਹਾ ਕਿ ਤਿੰਨੇ ਪੁਲਾੜ ਯਾਤਰੀ ਵਾਪਸ ਪਰਤ ਕੇ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਗਰੂਤਾਆਕਸ਼ਣ ਖਿੱਚ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ | ਇਹ ਤਿੰਨੇ ਪੁਲਾੜ ਲੈਬਾਰਟਰੀ ਕੰਪਲੈਕਸ ‘ਚ 14 ਅਕਤੂਬਰ ਪਹੁੰਚੇ ਸਨ | ਪੁਲਾੜ ਸਟੇਸ਼ਨ ‘ਚ ਹਾਲੇ ਵੀ 7 ਯਾਤਰੀ ਮੌਜੂਦ ਹਨ |


Share