ਪੁਲਾੜ ‘ਚ ਦੁਨੀਆ ਦੀ ਪਹਿਲ ਫਿਲਮ ਦੀ ਸ਼ੂਟਿੰਗ ਲਈ ਰੂਸੀ ਅਦਾਕਾਰਾ ਤੇ ਨਿਰਦੇਸ਼ਕ ਪੁਲਾੜ ਸਫ਼ਰ ‘ਤੇ ਰਵਾਨਾ

1016
Share

ਮਾਸਕੋ, 6 ਅਕਤੂਬਰ (ਪੰਜਾਬ ਮੇਲ)-ਪੁਲਾੜ ਵਿਚ ਦੁਨੀਆ ਦੀ ਪਹਿਲ ਫਿਲਮ ਦੀ ਸ਼ੂਟਿੰਗ ਕਰਨ ਲਈ ਰੂਸੀ ਅਦਾਕਾਰਾ ਤੇ ਨਿਰਦੇਸ਼ਕ ਅੱਜ ਪੁਲਾੜ ਦੇ ਆਪਣੇ ਸਫ਼ਰ ਉੱਤੇ ਰਵਾਨਾ ਹੋਏ। ਉਨ੍ਹਾਂ ਦਾ ਯਾਨ ਕੌਮਾਂਤਰੀ ਪੁਲਾੜ ਸਟੇਸ਼ਨ ਨਾਲ ਜੁੜ ਚੁੱਕਾ ਹੈ। ਕ੍ਰੈਮਲਿਨ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਪੁਲਾੜ ਦੇ ਖੇਤਰ ਵਿਚ ਦੇਸ਼ ਦਾ ਵਕਾਰ ਵਧੇਗਾ। ਅਦਾਕਾਰਾ ਯੂਲੀਆ ਪੈਰੇਸਿਲਡ ਤੇ ਡਾਇਰੈਕਟਰ ਕਲਿਮ ਸ਼ਿਪੈਂਕੋ ਅੱਜ ਰੂਸੀ ਸੋਯੂਜ਼ ਯਾਨ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ਰਵਾਨਾ ਹੋਏ। ਉਨ੍ਹਾਂ ਦੇ ਨਾਲ ਤਿੰਨ ਪੁਲਾੜ ਯਾਤਰਾ ਪੂਰੀ ਕਰ ਚੁੱਕੇ ਤਜਰਬੇਕਾਰ ਯਾਤਰੀ ਐਂਤਨ ਸ਼ਕਾਪਲੈਰੋਵ ਵੀ ਗਏ ਹਨ।


Share