ਪੁਲਾੜ ’ਚ ਜਾਣ ਵਾਲੀ ਚੌਥੀ ਭਾਰਤੀ ਬਣੀ ਸਿਰਿਸ਼ਾ ਬਾਂਦਲਾ

922
Share

-ਵਰਜਿਨ ਗੈਲੇਕਿਟਿਕ ਰਾਹੀਂ ਭਰੀ ਉਡਾਣ
ਨਿਊ ਮੈਕਸਿਕੋ, 11 ਜੁਲਾਈ (ਪੰਜਾਬ ਮੇਲ)- ਭਾਰਤੀ ਕੁੜੀ ਸਿਰਿਸ਼ਾ ਬਾਂਦਲਾ ਨੇ ਵਰਜਿਨ ਗੈਲੇਕਿਟਿਕ ਦੀ ਯੂਨਿਟੀ-22 ਰਾਹੀਂ ਅੱਜ ਰਾਤ ਅੱਠ ਵਜੇ ਪੁਲਾੜ ਵੱਲ ਸਫਲ ਉਡਾਣ ਭਰੀ। ਉਹ ਪੁਲਾੜ ’ਚ ਜਾਣ ਵਾਲੀ ਚੌਥੀ ਭਾਰਤੀ ਹੈ। ਸਿਰਿਸ਼ਾ ਚੌਥੀ ਭਾਰਤੀ ਤੇ ਤੀਜੀ ਭਾਰਤੀ ਮੂਲ ਦੀ ਕੁੜੀ ਹੈ। ਇਸ ਤੋਂ ਪਹਿਲਾਂ ਸਕੁਐਡਰਨ ਲੀਡਰ ਰਾਕੇਸ਼ ਸ਼ਰਮਾ, ਕਲਪਨਾ ਚਾਵਲਾ, ਤੇ ਸੁਨੀਤਾ ਵਿਲੀਅਮਜ਼ ਪੁਲਾੜ ਯਾਤਰਾ ਕਰ ਚੁੱਕੇ ਹਨ। ਸਿਰਿਸ਼ਾ ਰਿਚਰਡ ਬ੍ਰੈਨਸਨ ਦੇ ਪੰਜ ਪੁਲਾੜ ਯਾਤਰੀਆਂ ਵਿਚੋਂ ਇਕ ਹੈ, ਉਹ ਵਰਜਿਨ ਗੈਲੇਕਿਟਿਕ ਕੰਪਨੀ ਦੇ ਗਵਰਨਮੈਂਟ ਅਫੇਅਰਜ਼ ਐਂਡ ਰਿਸਰਚ ਅਪਰੇਸ਼ਨ ਦੀ ਮੀਤ ਪ੍ਰਧਾਨ ਹੈ ਤੇ ਉਸ ਦੀ ਇੰਨੀ ਛੋਟੀ ਉਮਰ ’ਚ ਤਰੱਕੀ ਜ਼ਿਕਰਯੋਗ ਪ੍ਰਾਪਤੀ ਹੈ।

Share