ਪੀ.ਆਈ.ਏ. ਨੇ ਸ਼ੱਕੀ ਲਾਇਸੈਂਸਾਂ ਵਾਲੇ 150 ਪਾਇਲਟਾਂ ਨੂੰ ਉਡਾਣ ਭਰਨੋਂ ਰੋਕਿਆ

696
Share

ਇਸਲਾਮਾਬਾਦ, 26 ਜੂਨ (ਪੰਜਾਬ ਮੇਲ)- ਕਰਾਚੀ ਜਹਾਜ਼ ਹਾਦਸੇ ਦੀ ਮੁਢਲੀ ਜਾਂਚ ਰਿਪੋਰਟ ਆਉਣ ਦੇ ਇੱਕ ਦਿਨ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੇ ਐਲਾਨ ਕੀਤਾ ਕਿ ਇਸ ਵੱਲੋਂ ਸ਼ੱਕੀ ਲਾਇਸੈਂਸਾਂ ਵਾਲੇ 150 ਪਾਇਲਟਾਂ ਨੂੰ ਉਡਾਣ ਭਰਨੋਂ ਰੋਕ ਦਿੱਤਾ ਹੈ। ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਇੰਨੀ ਵੱਡੀ ਗਿਣਤੀ ’ਚ ਪਾਇਲਟਾਂ ਨੂੰ ਉਡਾਣ ਭਰਨੋਂ ਮਨ੍ਹਾਂ ਕਰਨ ’ਤੇ ਕੰਮ-ਕਾਜ ਪ੍ਰਭਾਵਿਤ ਹੋਵੇਗਾ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਨਕਲੀ ਡਿਗਰੀਆਂ ਵਾਲੇ ਛੇ ਪਾਇਲਟਾਂ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾ ਚੁੱਕੀਆਂ ਹਨ। ਜਿਹੜੇ ਪਾਇਲਟਾਂ ਦੇ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਹੋ ਜਾਵੇਗੀ, ਉਨ੍ਹਾਂ ਨੂੰ ਕੰਮ ’ਤੇ ਪਰਤਣ ਦੀ ਆਗਿਆ ਹੋਵੇਗੀ। ਹਾਦਸੇ ਦੀ ਰਿਪੋਰਟ ਮੁਤਾਬਕ ਇਸ ਹਾਦਸੇ ਲਈ ਜਹਾਜ਼ ਦੇ ਪਾਇਲਟਾਂ ਤੇ ਏਅਰ ਟਰੈਫਿਕ ਕੰਟਰੋਲ (ਏਟੀਸੀ) ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ।


Share