ਪੀਐਨਬੀ ਧੋਖਾਧੜੀ ਮਾਮਲਾ : ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ 24 ਮਾਰਚ ਤੱਕ ਵਧਾਈ

737

ਲੰਡਨ,  28 ਫਰਵਰੀ (ਪੰਜਾਬ ਮੇਲ)-ਬਰਤਾਨੀਆ ਦੀ ਇੱਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 24 ਮਾਰਚ ਤੰਕ ਵਧਾ ਦਿੱਤੀ ਹੈ। ਉਸ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਦੋ ਅਰਬ ਡਾਲਰ ਦੀ ਧੋਖਾਧੜੀ ਦੇ ਸਿਲਸਿਲੇ ਵਿਚ ਭਾਰਤ ਹਵਾਲੇ ਕੀਤੇ ਜਾਣ ਦੇ ਮਾਮਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ।
ਨੀਰਵ ਮੋਦੀ ਮੰਗਲਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਸੁਣਵਾਈ ਦੇ ਲਈ ਦੱਖਣ-ਪੱਛਮ ਲੰਡਨ ਵਿਚ ਵੈਂਡਸਵਰਥ ਜੇਲ੍ਹ ਤੋਂ ਵੀਡੀਓ ਲਿੰਕ ਜ਼ਰੀਏ ਪੇਸ਼ ਹੋਇਆ। ਜਸਟਿਸ ਡੇਵਿਡ ਰੌਬਿਨਸਨ ਨੇ ਕਿਹਾ, ਅੱਜ ਦੀ ਸੁਣਵਾਈ ਦਾ ਮਕਸਦ ਅਗਲੀ ਸੁਣਵਾਈ ਦੇ ਬਾਰੇ ਵਿਚ ਤੈਅ ਕਰਨਾ ਸੀ ਜੋ 24 ਮਾਰਚ ਨੂੰ ਹੋਵੇਗੀ।
ਨੀਰਵ ਮੋਦੀ ਦੀ ਹਵਾਲਗੀ ਦੇ ਮਾਮਲੇ ਵਿਚ ਸੁਣਵਾਈ 11 ਮਈ ਤੋਂ ਪੰਜ ਦਿਨ ਤੱਕ ਚੱਲੇਗੀ। ਹੀਰਾ ਕਾਰੋਬਾਰੀ ਨੇ ਪਿਛਲੇ ਸਾਲ ਨਵੰਬਰ ਵਿਚ ਮਾਰਚ 2019 ਤੋਂ ਗ੍ਰਿਫਤਾਰੀ ਦੇ ਬਾਅਦ ਤੋਂ ਜੇਲ੍ਹ ਵਿਚ ਸਲਾਖਾਂ ਦੇ ਪਿੱਛੇ ਰਹਿਣ ਕਾਰਨ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ  ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ।  ਲੇਕਿਨ ਮੁੱਖ ਮੈਜਿਸਟ੍ਰੇਟ ਨੇ ਗਵਾਹ ਨੂੰ ਧਮਕਾਏ  ਜਾਣ ਦਾ ਸ਼ੱਕ ਅਤੇ ਇਸ ਸਾਲ ਹਵਾਲਗੀ ਸੁਣਵਾਈ ਦੇ ਲਈ ਅਦਾਲਤ ਵਿਚ ਸਮਰਪਣ  ਨਹੀਂ ਕਰਨ ‘ਤੇ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ।