ਪਿੰਡ ਗਾਖਲ ਵਿਖੇ ਮਾਤਾ ਗੁਰਭਾਗ ਕੋਰ ਅਤੇ ਮਾਤਾ ਗੁਰਦੇਵ ਕੋਰ ਦੀ ਯਾਦ ਵਿਚ ਕਰਵਾਇਆ  ਤੀਆਂ ਦਾ ਮੇਲਾ ਅਮਿੱਟ ਯਾਦਾਂ ਛੱਡ ਗਿਆ 

346
Share

ਧੀਆਂ ਨੂੰ ਸਮਰਪਿਤ ਹਰ ਸਾਲ ਮੇਲਾ ਕਰਵਾਇਆ ਜਾਵੇਗਾ :-ਗਾਖਲ ਬ੍ਰਦਰਜ
ਜਲੰਧਰ/ਨਕੋਦਰ, 26 ਜੁਲਾਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਪਿੰਡ ਗਾਖਲ ਵਿਖੇਗਾਖਲ ਗਰੁੱਪ ਦੇਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇਇਕਬਾਲ ਸਿੰਘ ਗਾਖਲ ਵਲੋਂ ਦਾਦੀ ਮਾਤਾ ਗੁਰਭਾਗ ਕੋਰ ਅਤੇਮਾਤਾ ਗੁਰਦੇਵ ਕੋਰ ਜੀ ਦੀ ਯਾਦ ਵਿਚ ਕਰਵਾਇਆ ਪਹਿਲਾ ਤੀਆਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆ ਗਾਖਲ ਬ੍ਰਦਰਜ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇਇਕਬਾਲ ਸਿੰਘ ਗਾਖਲ ਨੇਦਸਿਆ ਉਕਤ ਮੇਲਾ ਨਿਰਮਲ ਸਿੰਘ ਗਾਖਲ, ਨੱਥਾ ਗਾਖਲ ਅਤੇ ਜਸ਼ਵੀਰ ਸ਼ੀਰਾ ਗਾਖਲ ਦੀ ਦੇਖ ਰੇਖ ਵਿਚ ਕਰਵਾਇਆ ਗਿਆ, ਜਿਸ ਵਿਚ ਖਾਸ ਕਰਕੇਲੜਕੀਆਂ ਅਤੇਅੋਰਤਾਂ ਲਈ ਜਿੱਥੇਬਿਲਕੁਲ ਝੂਲਿਆਂ ਦਾ ਪ੍ਰਬੰਧ ਕੀਤਾ ਉਥੇਦੂਰ ਦਰਾਡ ਤੋਂ ਆਉਣ ਵਾਲੀਆਂ ਧੀਆਂ ਨੂੰ ਆਉਣ ਜਾਣ ਦਾ ਕਿਰਾਇਆ ਵੀ ਦਿਤਾ ਗਿਆ, ਸਾਮਿਲ ਹੋਣ ਵਾਲੀਆਂ ਲੜਕੀਆਂ ਨੂੰ ਫੁਲਕਾਰੀ  ਦੇਕੇਸਨਮਾਨਿਤ ਕੀਤਾ ਗਿਆ  ।ਉਨਾਂ ਨੇਦਸਿਆ ਤੀਆਂ ਦਾ ਮੇਲਾ ਹਰ ਸਾਲ ਸਾਉਣ ਦੇ ਮਹੀਨੇ ਕਰਵਾਇਆ ਜਾਵੇਗਾ ।
ਇਸ ਮੌਕੇ ਈਵਨਿੰਗ ਸਕੂਲ ਵਰਿਆਣਾ ਦੀਆਂ ਕਰੀਬ 100 ਲੜਕੀਆਂ ਪੰਜਾਬੀ ਪਹਿਰਾਵੇ ਵਿਚ ਸਾਮਿਲ ਹੋਇਆ, ਜਿਨਾਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਸੂਸ਼ੀਲ ਰਿੰਕੂ ਵੀ ਵਿਸ਼ੇਸ ਤੋਰ ਤੇਹਾਜਰ ਹੋਏਜਿਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਵੀ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੜਕੀਆਂ ਅਤੇ ਅੋਰਤਾਂ ਦੇ ਆਕਰਸ਼ਕ ਮੁਕਾਬਲੇ ਕਰਵਾਏਗਏਜਿਸ ਦੋਰਾਨ ਜੇਤੂਆਂ ਨੂੰ ਫੁਲਕਾਰੀ ਅਤੇਨਕਦ ਇਨਾਮ ਦਿਤਾ ਗਿਆ।ਇਸ ਮੋਕੇ ਅਤੁੱਟ ਲੰਗਰ ਅਤੇ ਠੰਢੇ-ਮਿੱਠੇਪਾਣੀ ਦੀ ਛਬੀਲ ਤੋਂ ਇਲਾਵਾ ਗੋਲ ਗੱਪੇ, ਚਾਟ ਆਦਿ ਦੇਸਟਾਲ ਵੀ ਲਗਾਏ ਗਏ।
ਇਸ ਮੋਕੇ ਨਿਰਮਲ ਸਿੰਘ ਗਾਖਲ, ਨੱਥਾ ਗਾਖਲ ਅਤੇ ਜਸ਼ਵੀਰ ਸ਼ੀਰਾ ਨੇ ਸਮਾਰੋਹ ਵਿਚ ਸਾਮਿਲ ਅੋਰਤਾਂ ਅਤੇਧੀਆਂ ਦੇ ਆਉਣ ਤੇਧੰਨਵਾਦ ਕਰਦਿਆਂ ਕਿਹਾ ਗਾਖਲ ਬ੍ਰਦਰਜ ਵਲੋਂ ਕਰਵਾਇਆ ਗਿਆ ਸਮਾਗਮ ਸਲਾਘਾਯੋਗ ਹੈਅਤੇ ਭਵਿੰਖ ਵਿਚ ਵੀ ਉਨਾਂ ਵਲੋਂ ਇਸ ਤਰਾਂ ਦੇ ਸਮਾਗਮ ਕਰਵਾਏਜਾਣਗੇ।

Share