ਪਿਛਲੇ ਸਾਲ ਦੁਨੀਆਂ ਭਰ ’ਚ ਤਕਰੀਬਨ 27.5 ਕਰੋੜ ਲੋਕਾਂ ਨੇ ਕੀਤੀ ਨਸ਼ਿਆਂ ਦੀ ਵਰਤੋਂ: ਸੰਯੁਕਤ ਰਾਸ਼ਟਰ

166
Share

ਕਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ’ਚ ਵਧੀ ਭੰਗ ਦੀ ਵਰਤੋਂ
ਸੰਯੁਕਤ ਰਾਸ਼ਟਰ, 25 ਜੂਨ (ਪੰਜਾਬ ਮੇਲ)- ਵੀਆਨਾ ’ਚ ਨਸ਼ਾ ਅਤੇ ਅਪਰਾਧ ਮਾਮਲਿਆਂ ਦੇ ਸੰਯੁਕਤ ਰਾਸ਼ਟਰ ਦਫ਼ਤਰ (ਯੂ.ਐੱਨ.ਓ.ਡੀ.ਸੀ.) ਨੇ ਜਾਰੀ ਕੀਤੀ ਵਰਲਡ ਨਾਰਕੋਟਿਕਸ ਰਿਪੋਰਟ ਅਨੁਸਾਰ ਪਿਛਲੇ ਸਾਲ ਦੁਨੀਆਂ ਭਰ ’ਚ ਤਕਰੀਬਨ 27.5 ਕਰੋੜ ਲੋਕਾਂ ਨੇ ਨਸ਼ਿਆਂ ਦੀ ਵਰਤੋਂ ਕੀਤੀ ਸੀ, ਜਦੋਂ ਕਿ 3.6 ਕਰੋੜ ਲੋਕ ਨਸ਼ਿਆਂ ਕਾਰਨ ਸਰੀਰ ਤੇ ਦਿਮਾਗ ਉਪਰ ਪਏ ਮਾੜੇ ਪ੍ਰਭਾਵ ਤੋਂ ਪੀੜਤ ਹੋਏ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਵਿਚ ਭੰਗ ਦੀ ਵਰਤੋਂ ਵਧੀ ਹੈ। ਸਿਹਤ ਖੇਤਰ ਦੇ ਪੇਸ਼ੇਵਰਾਂ ਵੱਲੋਂ 77 ਦੇਸ਼ਾਂ ਵਿਚ ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਏ ਹਨ।

Share