ਪਿਛਲੇ ਸਾਲ ਚੀਨ ਦੀ ਆਰਥਿਕ ਵਿਕਾਸ ਦਰ 3 ਫੀਸਦੀ ‘ਤੇ ਆਈ

19

-50 ਸਾਲਾਂ ‘ਚ ਰਹੀ ਦੂਜੀ ਸਭ ਤੋਂ ਘੱਟ ਵਿਕਾਸ ਦਰ
ਪੇਈਚਿੰਗ, 20 ਜਨਵਰੀ (ਪੰਜਾਬ ਮੇਲ)- ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪਿਛਲੇ ਸਾਲ ਲਾਈਆਂ ਗਈਆਂ ਪਾਬੰਦੀਆਂ ਅਤੇ ਰੀਅਲ ਅਸਟੇਟ ਖੇਤਰ ਵਿਚ ਆਈ ਮੰਦੀ ਕਾਰਨ ਚੀਨ ਦੀ ਆਰਥਿਕ ਵਿਕਾਸ ਦਰ 2022 ਵਿਚ ਤਿੰਨ ਫੀਸਦੀ ‘ਤੇ ਆ ਗਈ ਹੈ। ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਿਚ ਇਹ 50 ਸਾਲਾਂ ਵਿਚ ਦੂਜੀ ਸਭ ਤੋਂ ਘੱਟ ਵਿਕਾਸ ਦਰ ਹੈ। ਇਸ ਤੋਂ ਪਹਿਲਾਂ 1974 ‘ਚ ਚੀਨ ਦੀ ਵਿਕਾਸ ਦਰ 2.3 ਫ਼ੀਸਦੀ ਸੀ।