ਪਾਸਪੋਰਟ ’ਚ ਸਿਰਫ ਇਕ ਨਾਮ ਵਾਲੇ ਵਿਅਕਤੀ ਯੂ.ਏ.ਈ. ’ਚ ਨਹੀਂ ਹੋ ਸਕਣਗੇ ਦਾਖਲ

109
Demo Pic
-ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ
ਨਵੀਂ ਦਿੱਲੀ, 26 ਨਵੰਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਪਾਸਪੋਰਟ ’ਤੇ ਸਿਰਫ਼ ਇਕ ਨਾਮ ਵਾਲਿਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਸਰਕੂਲਰ ਨੇ ਯੂ.ਏ.ਈ. ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ‘ਕੋਈ ਵੀ ਪਾਸਪੋਰਟਧਾਰਕ ਜਿਸ ਦਾ ਸਿਰਫ ਇੱਕ ਸ਼ਬਦ ਨਾਮ ਜਾਂ ਉਪਨਾਮ ਹੈ, ਨੂੰ ਯੂ.ਏ.ਈ. ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ ਅਤੇ ਯਾਤਰੀ ਨੂੰ ਇੱਕ ਅਪ੍ਰਵਾਨਯੋਗ ਯਾਤਰੀ ਮੰਨਿਆਂ ਜਾਵੇਗਾ। 21 ਨਵੰਬਰ ਦੇ ਸਰਕੂਲਰ ਅਨੁਸਾਰ ਅਜਿਹੇ ਯਾਤਰੀਆਂ (ਇੱਕ ਸ਼ਬਦ ਦੇ ਨਾਮ ਵਾਲੇ) ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਵੀਜ਼ਾ ਪਹਿਲਾਂ ਜਾਰੀ ਕੀਤਾ ਗਿਆ ਹੈ, ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਦਿਸ਼ਾ-ਨਿਰਦੇਸ਼ ਲਾਗੂ ਹੋ ਗਏ ਹਨ। ਯੂ.ਏ.ਈ. ਦੁਬਈ ਸਮੇਤ ਸੱਤ ਅਮੀਰਾਤ ਦਾ ਸੰਵਿਧਾਨਕ ਸੰਘ ਹੈ। ਅਬੂ ਧਾਬੀ ਸ਼ਹਿਰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਹੈ।