ਪਾਕਿ ਸੁਪਰੀਮ ਕੋਰਟ ਵੱਲੋਂ ਹਿੰਦੂ ਮੰਦਰ ਦੀ ਮੁੜ ਉਸਾਰੀ ਦੇ ਹੁਕਮ

396
Share

ਇਸਲਾਮਾਬਾਦ, 9 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਸੁਪਰੀਮ ਕੋਰਟ ਨੇ ਡੇਢ ਮਹੀਨਾ ਪਹਿਲਾਂ ਭੀੜ ਵੱਲੋਂ ਅੱਗ ਲਾ ਕੇ ਸਾੜੇ ਗਏ ਇਕ ਹਿੰਦੂ ਮੰਦਰ ਦੀ ਤੁਰੰਤ ਮੁੜ ਉਸਾਰੀ ਦੇ ਹੁਕਮ ਦਿੱਤੇ ਹਨ। 30 ਦਸੰਬਰ 2020 ਨੂੰ ਭੜਕੀ ਹੋਏ ਹਜੂਮ ਨੇ ਕਰਕ ਜ਼ਿਲ੍ਹੇ ਦੇ ਟੇਰੀ ਇਲਾਕੇ ਵਿਚ ਸ਼੍ਰੀ ਪਰਮਹੰਸ ਮਹਾਰਾਜ ਦੀ ਸਮਾਧੀ ਨੂੰ ਅੱਗ ਲਾ ਦਿੱਤੀ ਸੀ। ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਹਜੂਮ ਨੇ ਅਜਿਹਾ ਇਕ ਧਾਰਮਿਕ ਪਾਰਟੀ ਦੇ ਸਥਾਨਕ ਆਗੂਆਂ ਦੀ ਅਗਵਾਈ ਵਿਚ ਕੀਤਾ ਸੀ। ਇਨ੍ਹਾਂ ਪਹਿਲਾਂ ਧਰਨਾ ਦੇ ਕੇ 1920 ’ਚ ਬਣੇ ਮੰਦਰ ਨੂੰ ਡੇਗਣ ਦੀ ਮੰਗ ਕੀਤੀ ਸੀ। ਪਿਛਲੇ ਮਹੀਨੇ ਖ਼ੈਬਰ ਪਖ਼ਤੂਨਖ਼ਵਾ ਸਰਕਾਰ ਨੇ ਮੰਦਰ ਦੀ ਮੁੜ ਉਸਾਰੀ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਹਮਲਾਵਰਾਂ ਖ਼ਿਲਾਫ਼ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ।

Share