ਪਾਕਿ ਸਰਕਾਰ ਵੱਲੋਂ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਪੁਰਖਿਆਂ ਦੇ ਘਰ ਖਰੀਦਣ ਦਾ ਫ਼ੈਸਲਾ

609

ਪਿਸ਼ਾਵਰ, 27 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਪੁਰਖਿਆਂ ਦੇ ਮਕਾਨ ਖਰੀਦਣ ਦਾ ਫੈਸਲਾ ਕੀਤਾ ਹੈ, ਤਾਂ ਜੋ ਇਨ੍ਹਾਂ ਨੂੰ ਇਤਿਹਾਸਕ ਇਮਾਰਤਾਂ ਵਜੋਂ ਸੰਭਾਲਿਆ ਜਾ ਸਕੇ। ਸੂਬੇ ਵਿਚ ਪੁਰਾਤੱਤਵ ਵਿਭਾਗ ਨੇ ਦੋ ਇਮਾਰਤਾਂ ਦੀ ਖਰੀਦ ਲਈ ਲੋੜੀਂਦੇ ਫੰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਦੇ ਮੁਖੀ ਡਾ. ਅਬਦੁਸ ਸਮਦ ਖਾਨ ਨੇ ਕਿਹਾ ਕਿ ਦੋਵਾਂ ਇਤਿਹਾਸਕ ਇਮਾਰਤਾਂ ਦੀ ਕੀਮਤ ਨਿਰਧਾਰਤ ਕਰਨ ਲਈ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜਿਆ ਗਿਆ ਹੈ। ਰਾਜ ਕਪੂਰ ਦਾ ਜੱਦੀ ਘਰ ਕਪੂਰ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਕਿੱਸਾ ਖਵਾਨੀ ਬਾਜ਼ਾਰ ਵਿਚ ਸਥਿਤ ਹੈ। ਇਹ ਪ੍ਰਸਿੱਧ ਅਦਾਕਾਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਦੁਆਰਾ 1918 ਅਤੇ 1922 ਦੇ ਵਿਚਕਾਰ ਬਣਾਇਆ ਗਿਆ ਸੀ। ਰਾਜ ਕਪੂਰ ਅਤੇ ਉਸ ਦੇ ਚਾਚੇ ਤ੍ਰਿਲੋਕ ਕਪੂਰ ਦਾ ਜਨਮ ਇਸੇ ਘਰ ‘ਚ ਹੋਇਆ ਸੀ।