ਪਾਕਿ ਵੱਲੋਂ 900 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ

104
Share

ਇਸਲਾਮਾਬਾਦ, 27 ਮਾਰਚ (ਪੰਜਾਬ ਮੇਲ)- ਪਾਕਿਸਤਾਨ ਨੇ ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਸ਼ਾਹੀਨ 1ਏ ਦਾ ਸਫਲਤਾਪੂਰਵਰਕ ਪ੍ਰੀਖਣ ਕੀਤਾ। ਪਾਕਿਸਾਤਨੀ ਫੌਜ ਨੇ ਇਸ ਦੀ ਜਾਣਕਾਰੀ ਦਿੱਤੀ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸ ਪਬਲਿਕ ਰਿਲੈਸ਼ੰਸ (ਆਈ.ਐੱਸ.ਪੀ.ਆਰ.) ਨੇ ਇਕ ਬਿਆਨ ’ਚ ਕਿਹਾ ਕਿ ਇਹ ਮਿਜ਼ਾਈਲ 900 ਕਿਲੋਮੀਟਰ ਤੱਕ ਟੀਚੇ ਨੂੰ ਸਫਲਤਾਪੂਵਰਕ ਨਿਸ਼ਾਨਾ ਬਣਾ ਸਕਦੀ ਹੈ। ਆਈ.ਐੱਸ.ਪੀ.ਆਰ. ਮੁਤਾਬਕ ਸ਼ਾਹੀਨ 1-ਏ ਆਪਣੀ ਸ਼ਾਨਦਾਰ ਅਤੇ ਉੱਨਤ ਨੈਵੀਗੇਸ਼ਨ ਪ੍ਰਣਾਲੀ ਦੇ ਚੱਲਦੇ ਬੇਹਦ ਸਹੀ ਮਿਜ਼ਾਈਲ ਪ੍ਰਣਾਲੀ ਹੈ। ਇਸ ਪ੍ਰੀਖਣ ਨੂੰ ਰਣਨੀਤਿਕ ਯੋਜਨਾਵਾਂ ਦੇ ਸੀਨੀਅਰ ਅਧਿਕਾਰੀ, ਰਣਨੀਤਿਕ ਬਲਾਂ ਅਤੇ ਵਿਗਿਆਨੀਆਂ ਅਤੇ ਰਣਨੀਤਿਕ ਸੰਗਠਨਾਂ ਦੇ ਇੰਜੀਨੀਅਰਾਂ ਨੇ ਦੇਖਿਆ।

Share