ਪਾਕਿ ਵੱਲੋਂ ਕਰਤਾਰਪੁਰ ਪ੍ਰਾਜੈਕਟ ਦੇ ਨਾਂਅ ‘ਚ ਸੁਧਾਰ ਦਾ ਨਵਾਂ ਐਕਟ ਜਾਰੀ

468
Share

-ਅਜੇ ਵੀ ਇਸ ਪ੍ਰਾਜੈਕਟ ‘ਚੋਂ ਸਿੱਖਾਂ ਨੂੰ ਰੱਖਿਆ ਗਿਆ ਹੈ ਬਾਹਰ
ਲਾਹੌਰ, 9 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਨੇ ਇੱਕ ਵਾਰ ਫਿਰ ਤੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਕੇਸ ਵਿੱਚ ਪਲਟੀ ਮਾਰੀ ਹੈ। ਉਸ ਨੇ ਇਸ ਪ੍ਰਾਜੈਕਟ ਦਾ ਨਾਂ ‘ਪ੍ਰਾਜੈਕਟ ਬਿਜਨੈਸ ਪਲਾਨ’ ਤੋਂ ਬਦਲਦੇ ਹੋਏ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਰੱਖ ਦਿੱਤਾ ਹੈ। ਨਾਂਅ ਵਿਚ ਸੁਧਾਰ ਦਾ ਨਵਾਂ ਐਕਟ ਜਾਰੀ ਕੀਤਾ ਗਿਆ ਹੈ, ਪਰ ਅਜੇ ਵੀ ਇਸ ਪ੍ਰਾਜੈਕਟ ਵਿਚੋਂ ਸਿੱਖਾਂ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਇਸ ਵਿਚ ਸਾਰੇ 9 ਮੈਂਬਰ ਮੁਸਲਿਮ ਭਾਈਚਾਰੇ ਤੋਂ ਹਨ ਅਤੇ ਮਕਸਦ ਅਜੇ ਵੀ ਦੇਸ਼ ਦੀ ਆਮਦਨ ਵਿਚ ਇਜ਼ਾਫਾ ਕਰਨਾ ਹੈ।
ਅਸਲ ਵਿਚ ਪਾਕਿਸਤਾਨ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਫੀਸ ਦੇ ਰੂਪ ਵਿਚ ਹਰੇਕ ਸਾਲ 555 ਕਰੋੜ ਪਾਕਿਸਤਾਨੀ ਰੁਪਏ ਦੀ ਆਮਦਨ ਦੇਖ ਰਹੀ ਸੀ। ਉਸ ਨੇ ਕਰਤਾਰਪੁਰ ਗਲੀਆਰਾ ਅਤੇ ਗੁਰਦੁਆਰਾ ਸਾਹਿਬ ‘ਤੇ ਰਕਮ ਖਰਚ ਕੀਤੀ ਸੀ, ਜਿਸ ਬਾਰੇ ਉਥੇ ਦੀ ਸਰਕਾਰ ‘ਤੇ ਸਵਾਲ ਉਠਣ ਲੱਗੇ ਹਨ। ਪਾਕਿਸਤਾਨ ਸਰਕਾਰ ਪਾਕਿਸਤਾਨ ਤੋਂ ਗੁਰਦੁਆਰਾ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੋਂ ਪ੍ਰਤੀ ਵਿਅਕਤੀ 200 ਪਾਕਿਸਤਾਨੀ ਰੁਪਏ ਅਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਫੀਸ ਲੈਂਦੀ ਹੈ। ਉਸ ਦੇ ਨਵੇਂ ਫ਼ੈਸਲੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵਪਾਰਕ ਰੂਪ ਵਿਚ ਲਿਆ ਜਾ ਰਿਹਾ ਹੈ। ਇਸ ਸਬੰਧੀ ਭਾਰਤ ਦੇ ਮੀਡੀਆ ਸਮੇਤ ਦੇਸ਼-ਵਿਦੇਸ਼ ਵਿਚ ਵਸੇ ਸਿੱਖਾਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਕਰਤਾਰਪੁਰ ਗਲੀਆਰਾ ਖੋਲ੍ਹਣ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਮਰਜ਼ੀ ਮੁਤਾਬਕ ਨਤੀਜੇ ਨਹੀਂ ਮਿਲੇ।


Share