ਪਾਕਿ ਵਿਚ ਮੀਂਹ ਕਾਰਣ 58 ਲੋਕਾਂ ਦੀ ਮੌਤ

583
Share

ਇਸਲਾਮਾਬਾਦ, 9 ਅਗਸਤ (ਪੰਜਾਬ ਮੇਲ)- ਪਾਕਿਸਤਾਨ ਵਿਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਣ ਘੱਟ ਤੋਂ ਘੱਟ 58 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਕਿਹਾ ਕਿ ਮੀਂਹ ਕਾਰਣ ਆਏ ਹੜ੍ਹ ਕਾਰਣ ਪਖਤੂਨਖਵਾ ਸੂਬਾ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ, ਜਿਥੇ 19 ਲੋਕਾਂ ਦੀ ਮੌਤ ਹੋ ਗਈ। ਐੱਨ.ਡੀ.ਐੱਮ.ਏ. ਦੇ ਮੁਤਾਬਕ ਸਿੰਧ ਵਿਚ 12 ਹੋਰ ਲੋਕਾਂ ਦੀ ਮੌਤ ਹੋ ਗਈ। ਅਥਾਰਟੀ ਮੁਤਾਬਕ ਗਿਲਗਿਤ ਬਾਲਟਿਸਤਾਨ ਵਿਚ 10, ਪੰਜਾਬ ਵਿਚ 8, ਬਲੋਚਿਸਤਾਨ ਵਿਚ 8 ਤੇ ਮਕਬੂਜਾ ਕਸ਼ਮੀਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਐੱਨ.ਡੀ.ਐੱਮ.ਏ. ਮੁਤਾਬਕ 15 ਤੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੋ। ਦੇਸ਼ ਭਰ ਵਿਚ ਮੀਂਹ ਤੇ ਹੜ੍ਹ ਦੇ ਕਾਰਣ 158 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ 128 ਮਕਾਨ ਨੁਕਸਾਨੇ ਗਏ ਹਨ। ਪਾਕਿਸਤਾਨ ਦੇ ਸਿੰਧ ਸੂਬੇ ਵਿਚ ਫੌਜ ਰਾਹਤ ਤੇ ਬਚਾਅ ਕੰਮ ਕਰ ਰਹੀ ਹੈ। ਫੌਜ ਨੇ ਕਿਹਾ ਕਿ ਦਾਦੂ ਜ਼ਿਲੇ ਵਿਚ ਬਚਾਅ ਮੁਹਿੰਮ ਚਲਾਈ ਗਈ, ਜਿਥੇ 20 ਪਿੰਡ ਪਾਣੀ ਵਿਚ ਡੁੱਬ ਗਏ ਹਨ।

ਐੱਨ.ਡੀ.ਐੱਮ.ਏ. ਨੇ ਬਲੋਚਿਸਤਾਨ ਦੇ ਕਈ ਖੇਤਰਾਂ ਵਿਚ ਭਾਰੀ ਮੀਂਹ ਪੈਣ ਤੋਂ ਬਾਅਦ ਅਚਾਨਕ ਆਏ ਹੜ੍ਹ ਦੀ ਜਾਣਕਾਰੀ ਦਿੱਤੀ। ਫੌਜ ਕਈ ਖੇਤਰਾਂ ਵਿਚ ਲੋਕਾਂ ਨੂੰ ਬਚਾਉਣ ਤੇ ਉਨ੍ਹਾਂ ਭੋਜਨ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦਾ ਕੰਮ ਕਰ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਵੀ ਭਾਰੀ ਮੀਂਹ ਪੈਣ ਦਾ ਖਦਸ਼ਾ ਹੈ।


Share