ਪਾਕਿ ਵਿਖੇ 28 ਤੋਂ 30 ਨਵੰਬਰ ਤੱਕ ਮਨਾਈ ਜਾਵੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 551ਵੀਂ ਜਯੰਤੀ

591
Share

ਸੈਕਰਾਮੈਂਟੋ, 21 ਅਕਤੂਬਰ  (ਪੰਜਾਬ ਮੇਲ)-ਪਾਕਿਸਤਾਨ 28 ਤੋਂ 30 ਨਵੰਬਰ ਤੱਕ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ 551ਵੀਂ ਜਯੰਤੀ ਮਨਾਏਗਾ। ਹਰ ਸਾਲ ਭਾਰਤ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ‘ਚ ਸਿੱਖ ਤੀਰਥ ਯਾਤਰੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ‘ਚ ਸ੍ਰੀ ਗੁਰੂ ਨਾਨਕ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ‘ਚ ਇਕੱਠੇ ਹੁੰਦੇ ਹਨ। ਹਾਲਾਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਸਾਲ ਇਹ ਤਿਓਹਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਫਾਰੂਖ਼ ਅਰਸ਼ਦ ਨੇ ਪੰਜਾਬ ਮੇਲ ਯੂ.ਐੱਸ.ਏ. ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੀ 551ਵੀਂ ਜਯੰਤੀ 28 ਤੋਂ 30 ਨਵੰਬਰ ਤੱਕ ਮਨਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ 29 ਜੁਲਾਈ ਨੂੰ ਕਰਤਾਰਪੁਰ ਗਲਿਆਰੇ ਨੂੰ ਫਿਰ ਤੋਂ ਖੋਲ੍ਹ ਦਿੱਤਾ, ਪਰ ਭਾਰਤ ਨੇ ਅਜੇ ਤੱਕ ਆਪਣੇ ਵੱਲੋਂ ਇਸ ਨੂੰ ਨਹੀਂ ਖੋਲ੍ਹਿਆ ਹੈ। ਭਾਰਤ ਨੇ ਪਹਿਲਾਂ ਹੀ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਸੰਬੋਧਿਤ ਪ੍ਰੋਟੋਕਾਲ ਸੁਨਿਸ਼ਚਿਤ ਕਰਨ ਦੇ ਬਾਅਦ ਹੀ ਕਰਤਾਰਪੁਰ ਗਲਿਆਰਾ ਖੋਲ੍ਹਣ ਦਾ ਫੈਸਲਾ ਕੀਤਾ ਜਾਵੇਗਾ।


Share