ਪਾਕਿ ਫੌਜ ਵਲੋਂ ਪੁਣਛ ‘ਚ ਭਾਰੀ ਗੋਲਾਬਾਰੀ

505
Share

ਜੰਮੂ, 21 ਅਗਸਤ (ਪੰਜਾਬ ਮੇਲ)- ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਵਿੱਚ ਮਾਨਕੋਟ ਖੇਤਰ ਵਿੱਚ ਕੰਟਰੋਲ ਰੇਖਾ ਨੇੜੇ ਮੂਹਰਲੀਆਂ ਚੌਕੀਆਂ ‘ਤੇ ਪਾਕਿਸਤਾਨ ਫੌਜ ਨੇ ਗੋਲੀਬੰਦੀ ਦੀ ਊਲੰਘਣਾ ਕਰਦਿਆਂ ਭਾਰੀ ਗੋਲਾਬਾਰੀ ਕੀਤੀ। ਰੱਖਿਆ ਤਰਜਮਾਨ ਨੇ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਇਸ ਹਿਮਾਕਤ ਲਈ ਮੂੰਹ ਤੋੜਵਾਂ ਜਵਾਬ ਦਿੱਤਾ। ਜ਼ਿਲ੍ਹਾ ਪੁਣਛ ਵਿੱਚ ਪਾਕਿਸਤਾਨ ਵਲੋਂ ਦਾਗੇ ਮੋਰਟਾਰ ਕਾਰਨ 65 ਵਰ੍ਹਿਆਂ ਦੇ ਵਿਅਕਤੀ ਦੀ ਮੌਤ ਹੋ ਗਈ।


Share