ਪਾਕਿ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਨੇ ਸੈਕਰਾਮੈਂਟੋ ’ਚ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

78
Share

ਆਗੂਆਂ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਅਤੇ ਨਨਕਾਣਾ ਸਾਹਿਬ ’ਚ ਪੰਜਾਬੀ ਯੂਨੀਵਰਸਿਟੀ ਬਣਾਉਣ ਲਈ ਧੰਨਵਾਦ

ਸੈਕਰਾਮੈਂਟੋ, 9 ਜੂਨ (ਪੰਜਾਬ ਮੇਲ)- ਪਾਕਿਸਤਾਨ ਪੰਜਾਬ ਦੇ ਗਵਰਨਰ ਅਲੀ ਮੁਹੰਮਦ ਸਰਵਰ ਨੇ ਸੈਕਰਾਮੈਂਟੋ ’ਚ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਅਤੇ ਨਨਕਾਣਾ ਸਾਹਿਬ ’ਚ ਪੰਜਾਬੀ ਯੂਨੀਵਰਸਿਟੀ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਮਸਲਿਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਗਵਰਨਰ ਸਰਵਰ ਨੇ ਕਿਹਾ ਕਿ ਦੁਨੀਆਂ ਭਰ ’ਚ ਵੱਸਦੇ ਸਿੱਖ ਕਦੇ ਵੀ ਪਾਕਿਸਤਾਨ ਆ ਸਕਦੇ ਹਨ। ਉਨ੍ਹਾਂ ਲਈ ਵੀਜ਼ੇ ਦਾ ਖਾਸ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਸਿੱਖਾਂ ਨੂੰ ਪੰਜ ਸਾਲ ਦਾ ਮਲਟੀਪਲ ਵੀਜ਼ਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ (ਸ਼ੱਬਾ) ਥਿਆੜਾ, ਹਰਬੰਸ ਸਿੰਘ ਪੰਮਾ, ਤਜਿੰਦਰ ਦੋਸਾਂਝ, ਗੁਰਜਤਿੰਦਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਅਟਾਰਨੀ, ਕਰਮ ਬੈਂਸ, ਹਰਜਿੰਦਰ ਸਿੰਘ ਧਾਮੀ, ਪਾਲ ਹੇਅਰ, ਪੱਪੂ ਬਾਜਵਾ, ਸ਼ੇਰੂ ਭਾਟੀਆ ਵੀ ਹਾਜ਼ਰ ਸਨ।


Share