ਪਾਕਿ ਪ੍ਰਸ਼ਾਸਨ ਵੱਲੋਂ ਦਲੀਪ ਕੁਮਾਰ ਤੇ ਰਾਜ ਕਪੂਰ ਦੇ ਪੁਸ਼ਤੈਨੀ ਘਰਾਂ ਦੇ ਮਾਲਕਾਂ ਨੂੰ ਅਪੀਲ

527
Share

ਇਤਿਹਾਸਕ ਇਮਾਰਤਾਂ ਨੂੰ ਅਜਾਇਬ ਘਰਾਂ ’ਚ ਬਦਲਣ ਲਈ ਨਿਰਧਾਰਿਤ ਕੀਮਤਾਂ ’ਤੇ ਕਿਸੇ ਸਮਝੌਤੇ ’ਤੇ ਪੁੱਜਣ
ਪਿਸ਼ਾਵਰ, 8 ਫਰਵਰੀ (ਪੰਜਾਬ ਮੇਲ)-ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਅਤੇ ਬਾਲੀਵੁੱਡ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਪੁਸ਼ਤੈਨੀ ਘਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਅਜਾਇਬ ਘਰਾਂ ’ਚ ਬਦਲਣ ਲਈ ਨਿਰਧਾਰਤ ਕੀਤੀ ਕੀਮਤ ’ਤੇ ਕਿਸੇ ਸਮਝੌਤੇ ’ਤੇ ਪੁੱਜਣ। ਦਿਲੀਪ ਕੁਮਾਰ ਲਈ ਪਿਸ਼ਾਵਰ ਦੇ ਬੁਲਾਰੇ ਫ਼ੈਜ਼ਲ ਫਾਰੂਕੀ ਨੇ ਮੀਡੀਆ ਨੂੰ ਦੱਸਿਆ ਕਿ ਪਿਸ਼ਾਵਰ ਅਦਾਕਾਰ ਦੇ ਦਿਲ ’ਚ ਰਹਿੰਦਾ ਹੈ ਤੇ ਉਹ ਹਮੇਸ਼ਾ ਆਪਣੇ ਜਨਮ ਸਥਾਨ ਅਤੇ ਮੁਹੱਲਾ ਖੁਦਾਦਾਦ ਵਿਖੇ ਪੁਸ਼ਤੈਨੀ ਘਰ, ਜਿਥੇ 1922 ਨੂੰ ਉਨ੍ਹਾਂ ਦਾ ਜਨਮ ਹੋਇਆ ਸੀ, ਨਾਲ ਜੁੜੀਆਂ ਮਿੱਠੀਆਂ ਯਾਦਾਂ ਬਾਰੇ ਚਰਚਾ ਕਰਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦਿੱਗਜ਼ ਅਦਾਕਾਰਾਂ ਦੇ ਪੁਸ਼ਤੈਨੀ ਘਰਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਨਾਲ ਨਾ ਕੇਵਲ ਪਿਸ਼ਾਵਰ ਦੇ ਮਹੱਤਵ ’ਚ ਵਾਧਾ ਹੋਵੇਗਾ, ਸਗੋਂ ਪਾਕਿਸਤਾਨ ਦੇ ਸੈਰ-ਸਪਾਟਾ ਉਦਯੋਗ ਨੂੰ ਵੀ ਲਾਭ ਮਿਲੇਗਾ।

Share