ਪਾਕਿ ਨੇ ਭਾਰਤ ਨਾਲ ਮੁੜ ਬਹਾਲ ਕੀਤੇ ‘ਵਪਾਰਕ ਰਿਸ਼ਤੇ’, ਖਰੀਦੇਗਾ ਖੰਡ ਤੇ ਕਪਾਹ

120
Share

ਇਸਲਾਮਾਬਾਦ, 1 ਅਪ੍ਰੈਲ  (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਵਪਾਰ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਮਰਾਨ ਖਾਨ ਸਰਕਾਰ ਕੈਬਨਿਟ ਦੀ ‘ਇਕੋਨਾਮਿਕ ਕੋਆਰਡੀਨੇਸ਼ਨ ਕਮੇਟੀ’ ਨੇ ਭਾਰਤ ਨਾਲ ਵਪਾਰ ਸੇਵਾ ਫਿਰ ਤੋਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੀ ਪਾਕਿਸਤਾਨ ਵਿਚ ਕਾਟਨ (ਕਪਾਹ) ਇੰਡਸਟ੍ਰੀ ਨੂੰ ਰਾਹਤ ਮਿਲੇਗੀ ਅਤੇ ਪਾਕਿਸਤਾਨ ਵਿਚ ਖੰਡ ਦੇ ਭਾਅ ਵਿਚ ਕਮੀ ਵਿਚ ਆ ਸਕੇਗੀ।

 ਇਕੋਨਾਮਿਕ ਕੋਆਰਡੀਨੇਸ਼ਨ ਕਮੇਟੀ ਨੇ ਅਹਿਮ ਫੈਸਲਾ ਲੈਂਦੇ ਹੋਏ ਭਾਰਤ ਨਾਲ ਵਪਾਰਕ ਸਬੰਧ ਮੁੜ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਧੀਨ ਪਾਕਿਸਤਾਨ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੀ ਟੈਕਸਟਾਈਲ ਇੰਡਸਟ੍ਰੀ ਕਾਟਨ ਦੀ ਕਮੀ ਕਾਰਣ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਟੈਕਸਟਾਈਲ ਇੰਡਸਟ੍ਰੀ ਪਾਕਿਸਤਾਨ ਸਰਕਾਰ ‘ਤੇ ਭਾਰਤ ਤੋਂ ਕਾਟਨ ਖਰੀਦਣ ਲਈ ਦਬਾਅ ਬਣਾ ਰਹੀ ਸੀ। ਪਾਕਿਸਤਾਨ ਵਿਚ ਕਾਮਰਸ ਮਿਨੀਸਟ੍ਰੀ ਦਾ ਕਾਰਜਭਾਰ ਵੀ ਇਮਰਾਨ ਖਾਨ ਕੋਲ ਹੀ ਹੈ, ਲਿਹਾਜ਼ਾ ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੀ ਕਰਨਾ ਸੀ ਅਤੇ ਹੁਣ ਇਮਰਾਨ ਖਾਨ ਸਰਕਾਰ ਨੇ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦਾ ਫੈਸਲਾ ਕੀਤਾ ਹੈ।

ਟੈਕਸਟਾਈਲ ਇੰਡਸਟ੍ਰੀ ਪਾਕਿਸਤਾਨ ਦੀ ਅਰਥ ਵਿਵਸਥਾ ਲਈ ਵੱਡਾ ਥੰਮ ਮੰਨਿਆ ਜਾਂਦਾ ਹੈ ਪਰ ਪਿਛਲੇ ਸਾਲ ਤੋਂ ਪਾਕਿਸਤਾਨ ਟੈਕਸਟਾਈਲ ਇੰਡਸਟ੍ਰੀ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਵਿਚ ਕਾਟਨ ਦੀ ਭਾਰੀ ਕਮੀ ਹੋ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਟੈਕਸਟਾਈਲ ਐਕਸਪੋਰਟਰਾਂ ਨੇ ਪਾਕਿਸਤਾਨ ਸਰਕਾਰ ਨੂੰ ਜਲਦ ਤੋਂ ਜਲਦ ਭਾਰਤ ਤੋਂ ਕਾਟਨ ਖਰੀਦਣ ਦੀ ਮੰਗ ਕੀਤੀ ਸੀ। ਟੈਕਸਟਾਈਲ ਐਕਸਪੋਰਟਰਾਂ ਨੇ ਇਮਰਾਨ ਖਾਨ ਨੂੰ ਕਿਹਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਦੀ ਟੈਕਸਟਾਈਲ ਇੰਡਸਟ੍ਰੀ ਦੀ ਹਾਲਤ ਨਾ ਵਿਗੜੇ ਤਾਂ ਜਲਦੀ ਭਾਰਤ ਤੋਂ ਕਾਟਨ ਖਰੀਦਣਾ ਸ਼ੁਰੂ ਕਰੋ। ਦਰਅਸਲ ਪਾਕਿਸਤਾਨ ਵਿਚ ਟੈਕਸਟਾਈਲ ਇੰਡਸਟ੍ਰੀ ਕੋਲ ਕਾਟਨ ਬਚਿਆ ਹੀ ਨਹੀਂ ਹੈ ਕਿ ਉਹ ਸਮਾਨ ਬਣਾਵੇ। ਦੱਸ ਦਈਏ ਕਿ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਕਾਟਨ ਖਰੀਦਣਾ ਬੰਦ ਕਰ ਰੱਖਿਆ ਸੀ। ਇਮਰਾਨ ਖਾਨ ਸਰਕਾਰ ਨੇ ਭਾਰਤ ਨਾਲ ਵਪਾਰਕ ਸਬੰਧ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ।


Share