ਪਾਕਿ ਨੂੰ ‘ਟਿੱਡੀਆਂ ਦੇ ਹਮਲੇ’ ਤੋਂ ਬਚਾਉਣ ਲਈ ਚੀਨ ਭੇਜੇਗਾ 1 ਲੱਖ ਬੱਤਖਾਂ

768
Share

ਇਸਲਾਮਾਬਾਦ, 28 ਫਰਵਰੀ (ਪੰਜਾਬ ਮੇਲ)-ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਨੁਸਾਰ ਦੇਸ਼ ਨੂੰ ਇਕ ਦਹਾਕੇ ਦੇ ਸਭ ਤੋਂ ਵੱਡੇ ਟਿੱਡੀਆਂ ਦੇ ਹਮਲੇ ਤੋਂ ਬਚਾਉਣ ਲਈ ਚੀਨ ਖ਼ਾਸ ਕਿਸਮ ਦੀਆਂ ਇਕ ਲੱਖ ਬੱਤਖਾਂ ਭੇਜੇਗਾ। ਪੂਰਬੀ ਚੀਨ ਦੇ ਝੀਜਿਆਂਗ ਸੂਬੇ ਤੋਂ ਭੇਜੀ ਜਾ ਰਹੀ ਨਵੀਂ ਬੱਤਖ ਕੀੜੇ ਦੇ ਇਸ ਹਮਲੇ ਵਿਚ ਫਰੰਟ-ਲਾਈਨ ਹਥਿਆਰ ਹੋਣਗੇ।
ਇਸ ਤੋਂ ਪਹਿਲਾਂ ਚੀਨ ਨੇ ਸਥਿਤੀ ਨੂੰ ਸਮਝਣ ਅਤੇ ਪਾਕਿਸਤਾਨ ਨੂੰ ਸਲਾਹ ਦੇਣ ਲਈ ਮਾਹਿਰਾਂ ਦੀ ਟੀਮ ਪਾਕਿਸਤਾਨ ਭੇਜੀ ਹੈ। ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਇਨ੍ਹਾਂ ਬੱਤਖਾਂ ਨੂੰ ਉਦੋਂ ਤਾਇਨਾਤ ਕੀਤਾ ਸੀ ਜਦੋਂ ਦੋ ਦਹਾਕੇ ਪਹਿਲਾਂ ਚੀਨ ਦੇ ਸ਼ਿੰਕਿਆਂਗ ਵਿਚ ਅਜਿਹਾ ਟਿੱਡੀ ਹਮਲਾ ਹੋਇਆ ਸੀ। ਇਹ ਬੱਤਖ ਇਕ ਦਿਨ ਵਿਚ ਬਹੁਤ ਸਾਰੀਆਂ ਟਿੱਡੀਆਂ ਖਾਂਦੀਆਂ ਹਨ। ਅਜਿਹੀ ਸਥਿਤੀ ਵਿਚ ਕੀਟਨਾਸ਼ਕਾਂ ਦੀ ਬਜਾਏ ਬੱਤਖ ਦੀ ਵਰਤੋਂ ਨਾਲ ਖ਼ਰਚ ਵੀ ਘੱਟ ਹੁੰਦਾ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੀ।
ਅਖ਼ਬਾਰ ਨੇ ਸ਼ੇਜੀਆਂਗ ਪ੍ਰੋਵਿੰਸ਼ੀਅਲ ਇੰਸਟੀਚਿਊਟ ਆਫ਼ ਐਗਰੀਕਲਚਰਲ ਟੈਕਨਾਲੋਜੀ ਦੇ ਖੋਜਕਰਤਾ ਲੂ ਲੀਜੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੀਟਨਾਸ਼ਕਾਂ ਦੀ ਜਗ੍ਹਾ ਬੱਤਖਾਂ ਦੀ ਵਰਤੋਂ ਵਿਚ ਖ਼ਰਚਾ ਵੀ ਘੱਟ ਹੁੰਦਾ ਹੈ ਅਤੇ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ ਵੀ ਘੱਟ ਹੁੰਦਾ ਹੈ।
ਲੂ ਨੇ ਇਹ ਵੀ ਕਿਹਾ ਕਿ ਹੋਰ ਘਰੇਲੂ ਪੰਛੀਆਂ ਦੇ ਮੁਕਾਬਲੇ ਬੱਤਖ ਇਸ ਕੰਮ ਨੂੰ ਜ਼ਿਆਦਾ ਬਾਖੂਬੀ ਨਾਲ ਕਰ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਤਖ ਸਮੂਹ ਵਿਚ ਰਹਿਣਾ ਪਸੰਦ ਕਰਦੀ ਹੈ ਅਤੇ ਇਸ ਕਾਰਨ ਮੁਰਗੀਆਂ ਦੇ ਮੁਕਾਬਲੇ ਉਨ੍ਹਾਂ ਦੀ ਸਾਂਭ-ਸੰਭਾਲ ਵਿਚ ਜ਼ਿਆਦਾ ਆਸਾਨੀ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਬੱਤਖ ਇਕ ਦਿਨ ਵਿਚ 200 ਤੋਂ ਵੀ ਜ਼ਿਆਦਾ ਟਿੱਡੀਆਂ ਨੂੰ ਖਾ ਸਕਦੀ ਹੈ ਅਤੇ ਇਸ ਵਿਚ ਤਿੰਨ ਗੁਣਾ ਜ਼ਿਆਦਾ ਲੜਨ ਦੀ ਸਮਰੱਥਾ ਹੁੰਦੀ ਹੈ।


Share