ਪਾਕਿ ਦੇ ਪੇਸ਼ਾਵਰ ‘ਚ ਮਦਰਸੇ ਵਿਚ ਹੋਏ ਧਮਾਕੇ ਕਾਰਨ 7 ਲੋਕਾਂ ਦੀ ਮੌਤ

210
Share

-26 ਬੱਚਿਆਂ ਸਮੇਤ 70 ਲੋਕ ਜ਼ਖਮੀ
ਪੇਸ਼ਾਵਰ, 27 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੇ ਪੇਸ਼ਾਵਰ ‘ਚ ਇਕ ਮਦਰਸੇ ਵਿਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 26 ਬੱਚਿਆਂ ਸਮੇਤ 70 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।
ਜੀਓ ਨਿਊਜ਼ ਨੇ ਬਚਾਅ ਕੰਮ ਵਿਚ ਲੱਗੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਧਮਾਕਾ ਡੀਰ ਕਾਲੋਨੀ ਵਿਚ ਹੋਇਆ। ਜ਼ਖਮੀ ਬੱਚਿਆਂ ਨੂੰ ਲੇਡੀ ਰੀਡਿੰਗ ਹਸਪਤਾਲ ਅਤੇ ਮੈਡੀਕਲ ਸਹੂਲਤ ਕੇਂਦਰਾਂ ‘ਚ ਭਰਤੀ ਕਰਵਾਇਆ ਗਿਆ ਹੈ। ਕਈ ਜ਼ਖਮੀ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲਿਸ ਅਤੇ ਬਚਾਅ ਦਲ ਨੇ ਅਪਰਾਧ ਸਥਲ ‘ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ। ਜੀਓ ਨਿਊਜ਼ ਦੇ ਹਵਾਲੇ ਨਾਲ ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਧਮਾਕੇ ਦੀ ਪ੍ਰਕਿਤੀ ਦੇ ਬਾਰੇ ਵਿਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਜਦੋਂ ਬੰਬ ਧਮਾਕਾ ਹੋਇਆ, ਉਦੋਂ ਉਸ ਸਮੇਂ ਧਾਰਮਿਕ ਸਕੂਲ ਵਿਚ ਕਲਾਸਾਂ ਚੱਲ ਰਹੀਆਂ ਸਨ। ਮ੍ਰਿਤਕਾਂ ਵਿਚ ਬੱਚਿਆਂ ਅਤੇ ਅਧਿਆਪਕਾਂ ਦੀ ਗਿਣਤੀ ਜ਼ਿਆਦਾ ਹੈ।


Share