ਪਾਕਿ ਦੇ ਕਰਾਚੀ ’ਚ ਸਥਿਤ ਹਿੰਦੂ ਮੰਦਰ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ; 1 ਗਿ੍ਰਫ਼ਤਾਰ

484
Share

ਕਰਾਚੀ, 21 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਕਰਾਚੀ ਇਲਾਕੇ ’ਚ ਸੋਮਵਾਰ ਸ਼ਾਮ ਵੇਲੇ ਇਕ ਮੰਦਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ ਕੀਤੀ ਗਈ। ਇਹ ਜਾਣਕਾਰੀ ਪੁਲਿਸ ਨੇ ਮੰਗਲਵਾਰ ਨੂੰ ਦਿੱਤੀ ਹੈ। ਪੁਲਿਸ ਅਨੁਸਾਰ ਕਰਾਚੀ ਦੇ ਪੁਰਾਣੇ ਸ਼ਹਿਰ ਨਾਰਾਇਣਪੁਰਾ ਵਿਚ ਸਥਿਤ ਨਾਰਾਇਣ ਮੰਦਰ ਵਿਚ ਇਹ ਘਟਨਾ ਵਾਪਰੀ। ਪੁਲਿਸ ਨੇ ਸੀਨੀਅਰ ਅਧਿਕਾਰੀ ਸਰਫਰਾਜ਼ ਨਵਾਜ਼ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਹੰਮਦ ਵਲੀਦ ਸ਼ੱਬੀਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕੇਸ਼ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਉੱਤੇ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।

Share