ਪਾਕਿ ਦੀ ਜਵਾਬਦੇਹੀ ਅਦਾਲਤ ਵੱਲੋਂ ਸ਼ਾਹਬਾਜ਼ ਸ਼ਰੀਫ ਤੇ ਉਸਦੇ ਪੁੱਤਰ ਖ਼ਿਲਾਫ਼ ਦੋਸ਼ ਤੈਅ

693
Share

ਲਾਹੌਰ, 12 ਨਵੰਬਰ (ਪੰਜਾਬ ਮੇਲ)- ਇਕ ਜਵਾਬਦੇਹੀ ਅਦਾਲਤ ਨੇ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਪੀ.ਐੱਮ.ਐੱਲ.-(ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਇਕ ਮਾਮਲੇ ‘ਚ ਬੁੱਧਵਾਰ ਨੂੰ ਦੋਸ਼ ਤੈਅ ਕੀਤੇ ਹਨ। ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਕੌਮੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਖ਼ਿਲਾਫ਼ ਦੋਸ਼ ਲਗਾਏ ਸਨ। ਜੱਜ ਜਵਾਦਉਲ ਹਸਨ ਦੀ ਜਵਾਬਦੇਹੀ ਅਦਾਲਤ ਵੱਲੋਂ ਦੋਵੇਂ ਪਿਤਾ-ਪੁੱਤਰ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ। ਹਾਲਾਂਕਿ ਸ਼ਾਹਬਾਜ਼ ਸ਼ਰੀਫ ਅਤੇ ਹਮਜ਼ਾ ਨੇ ਉਨ੍ਹਾਂ ‘ਤੇ ਲਗਾਏ ਦੋਸ਼ਾਂ ਤੋਂ ਇਨਕਾਰ ਕਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਸ਼ਾਹਬਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਹਵਾਲਾ ਦਿੰਦਿਆਂ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਝੂਠੇ ਕੇਸ ਬਣਾਏ ਹਨ।


Share