ਪਾਕਿ ਦੀ ਅੱਤਵਾਦ ਵਿਰੋਧੀ ਅਦਾਲਤ ਵੱਲੋਂ ਮਸੂਦ ਅਜ਼ਹਰ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ

583
Share

ਲਾਹੌਰ, 8 ਜਨਵਰੀ (ਪੰਜਾਬ ਮੇਲ)- ਗੁੱਜਰਾਂਵਾਲਾ ਦੀ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅੱਤਵਾਦ ਫੈਲਾਉਣ ਲਈ ਮਾਲੀ ਸਹਾਇਤਾ ਮੁਹੱਈਆ ਕਰਾਉਣ ਅਤੇ ਜਹਾਦੀ ਸਾਹਿਤ ਵੇਚਣ ਦੇ ਕੇਸ ਦੀ ਸੁਣਵਾਈ ਦੌਰਾਨ ਇਹ ਵਾਰੰਟ ਜਾਰੀ ਹੋਏ ਹਨ। ਏ.ਟੀ.ਸੀ. ਗੁੱਜਰਾਂਵਾਲਾ ਦੀ ਜੱਜ ਨਤਾਸ਼ਾ ਨਸੀਮ ਸਪਰਾ ਨੇ ਮਸੂਦ ਅਜ਼ਹਰ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕਰਦਿਆਂ ਕਾਊਂਟਰ ਟੈਰਾਰਿਜ਼ਮ ਡਿਪਾਰਟਮੈਂਟ ਨੂੰ ਹਦਾਇਤ ਕੀਤੀ ਕਿ ਉਸ ਨੂੰ ਗਿ੍ਰਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਜਾਵੇ। ਮੰਨਿਆ ਜਾ ਰਿਹਾ ਹੈ ਕਿ ਅਜ਼ਹਰ ਆਪਣੇ ਜੱਦੀ ਸ਼ਹਿਰ ਬਹਾਵਲਪੁਰ ’ਚ ਸੁਰੱਖਿਅਤ ਟਿਕਾਣੇ ’ਤੇ ਛੁਪਿਆ ਹੋਇਆ ਹੈ।

Share