ਪਾਕਿ ਡਾਕਟਰ ਨਾਲ ਵਿਆਹ ਕਰਕੇ ਪਾਕਿਸਤਾਨ ਰਹਿਣਾ ਚਾਹੁੰਦੀ ਸੀ ਪ੍ਰਿੰਸੇਸ ਡਾਇਨਾ!

847
Share

ਲੰਡਨ, 17 ਅਗਸਤ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੀ ਸਾਬਕਾ ਪਤਨੀ ਰਹੀ ਪ੍ਰਿੰਸੇਸ ਡਾਇਨਾ ਪਾਕਿਸਤਾਨ ‘ਚ ਆਪਣੇ ਪ੍ਰੇਮੀ ਦੇ ਨਾਲ ਆ ਕੇ ਰਹਿਣਾ ਚਾਹੁੰਦੀ ਸੀ। ਇਸ ਗੱਲ ਦੀਆਂ ਅਫਵਾਹਾਂ ਹਮੇਸ਼ਾਂ ਤੋਂ ਉੱਡਦੀਆਂ ਰਹੀਆਂ ਹਨ ਕਿ ਡਾਇਨਾ ਨੂੰ ਪਾਕਿਸਤਾਨ ‘ਚ ਕਿਸੇ ਨਾਲ ਪਿਆਰ ਹੋਇਆ ਸੀ ਪਰ ਕੋਈ ਕਦੇ ਇਸ ਦੀ ਪੁਸ਼ਟੀ ਨਾ ਕਰ ਸਕਿਆ। ਹੁਣ ਬ੍ਰਿਟਿਸ਼ ਐਕਸਪਰਟ ਈਵ ਪੋਲਾਰਡ ਵੱਲੋਂ ਦਿੱਤੀ ਗਈ ਜਾਣਕਾਰੀ ‘ਤੇ ਆਧਾਰਿਤ ਡਾਕੂਮੈਂਟਰੀ ‘ਚ ਇਸ ਨਾਲ ਜੁੜੇ ਦਾਅਵੇ ਕੀਤੇ ਗਏ ਹਨ।
ਮੇਲ ਆਨਲਾਈਨ ਮੁਤਾਬਕ, ‘ਡਾਇਨਾ-ਹਰ ਲਾਸਟ ਸਮਰ’ ਵਿਚ ਪੋਲਾਰਡ ਨੇ ਦਾਅਵਾ ਕੀਤਾ ਹੈ ਕਿ ਪ੍ਰਿੰਸੇਸ ਆਫ ਵੇਲਸ ਜੇਮੀਮਾ ਗੋਲਡਸਮਿਥ ਤੋਂ ਪਾਕਿਸਤਾਨ ‘ਚ ਵਸਣ ਨੂੰ ਲੈ ਕੇ ਗੱਲਬਾਤ ਕਰਿਆ ਕਰਦੀ ਸੀ। ਗੋਲਡ ਸਮਿੱਥ ਇਮਰਾਨ ਖਾਨ ਦੀ ਪਤਨੀ ਸੀ ਅਤੇ ਉਹ ਲਾਹੌਰ ਵਿਚ ਰਹਿੰਦੀ ਸੀ। ਪੋਲਾਰਡ ਨੇ ਕਿਹਾ ਕਿ ਕੋਈ ਇਹ ਨਹੀਂ ਸੋਚ ਸਕਦਾ ਸੀ ਕਿ ਡਾਇਨਾ ਪਾਕਿਸਤਾਨ ਦੇ ਇਕ ਡਾਕਟਰ ਨਾਲ ਵਿਆਹ ਕਰਕੇ ਉਥੇ ਰਹਿਣਾ ਚਾਹੁੰਦੀ ਸੀ।
1997 ‘ਚ ਜਦ ਡਾਇਨਾ ਪਾਕਿਸਤਾਨ ਗਈ ਸੀ ਤਾਂ ਉਹ ਚੋਰੀ ਡਾਕਟਰ ਹਜ਼ਨਤ ਖਾਨ ਦੇ ਮਾਪਿਆਂ ਨੂੰ ਮਿਲੀ ਪਰ ਮੀਡੀਆ ਅਟੈਂਸ਼ਨ ਕਾਰਨ ਦੋਹਾਂ ਦੇ ਰਿਸ਼ਤੇ ‘ਚ ਦਰਾਰ ਆ ਗਈ। ਹਜ਼ਨਤ ਇਸ ਰਿਸ਼ਤੇ ਨੂੰ ਨਿੱਜੀ ਰੱਖਣਾ ਚਾਹੁੰਦੇ ਸਨ। ਦੋਹਾਂ ਨੂੰ ਜਾਣਨ ਵਾਲੇ ਦੋਸਤ ਉਨ੍ਹਾਂ ਨੂੰ ਸੀਕ੍ਰੇਟਲੀ ਮਿਲਣ ਵਿਚ ਮਦਦ ਕਰਦੇ ਸਨ। ਸਾਬਕਾ ਪੱਤਰਕਾਰ ਜੇਨੀ ਬਾਂਡ ਮੁਤਾਬਕ ਇਸ ਬਾਰੇ ‘ਚ ਚਰਚਾ ਹੋਇਆ ਕਰਦੀ ਸੀ ਕਿ ਡਾਇਨਾ ਕਿਸੇ ਹਾਰਟ ਸਰਜਨ ਨਾਲ ਪਿਆਰ ਕਰਦੀ ਹੈ ਪਰ ਕਿਸੇ ਨੂੰ ਇਸ ਦਾ ਸੱਚ ਨਹੀਂ ਪਤਾ ਸੀ। ਇਕ ਹੋਰ ਪੱਤਰਕਾਰ ਰਿਚਰਡ ਮੁਤਾਬਕ ਡਾਇਨਾ ਹਜ਼ਨਤ ਵੱਲ ਬੇਹੱਦ ਆਕਰਸ਼ਿਤ ਸੀ।
ਰਿਚਰਡ ਨੇ ਦੱਸਿਆ ਕਿ ਦੋਵੇਂ ਮੀਡੀਆ ਪ੍ਰੈਸ਼ਰ ਕਾਰਨ ਵੱਖ ਹੋ ਗਏ ਅਤੇ ਉਦੋਂ ਡਾਇਨਾ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਈ ਹੋਰ ਨਹੀਂ ਮਿਲੇਗਾ। ਬ੍ਰੇਕਅੱਪ ਤੋਂ ਬਾਅਦ ਉਹ ਹੈਰਡਸ ਦੇ ਮਾਲਕ ਅਲ-ਫਾਇਦ ਅਤੇ ਉਸ ਦੇ ਪੁੱਤਰ ਨਾਲ ਸਮਾਂ ਬਿਤਾਉਣ ਲੱਗੀ। ਡਾਇਨਾ ਦੇ ਬਟਲਰ ਰਹੇ ਪਾਲ ਬਰਲ ਮੁਤਾਬਕ ਇਸ ਦੌਰਾਨ ਡਾਇਨਾ ਦੀ ਕੋਸ਼ਿਸ਼ ਰਹਿੰਦੀ ਸੀ ਕਿ ਮੀਡੀਆ ਉਨ੍ਹਾਂ ਦੀਆਂ ਤਸਵੀਰਾਂ ਲਵੇ ਤਾਂ ਜੋ ਹਜ਼ਨਤ ਦੇਖੇ। ਫਿਰ ਉਹ ਪਾਲ ਤੋਂ ਪੁੱਛਦੀ ਸੀ ਕਿ ਕੀ ਉਨ੍ਹਾਂ ਨੇ ਹਜ਼ਨਤ ਨੂੰ ਦੇਖਿਆ ਹੈ। ਉਥੇ ਹਜ਼ਨਤ ਡਾਇਨਾ ਦੀ ਨਵੀਂ ਜ਼ਿੰਦਗੀ ਦੇਖ ਕੇ ਕਾਫੀ ਨਾਰਾਜ਼ ਸੀ।


Share