-ਅਗਵਾ ਮਾਮਲੇ ’ਚ 1 ਔਰਤ ਸਮੇਤ 4 ਗਿ੍ਰਫ਼ਤਾਰ
ਪੇਸ਼ਾਵਰ, 1 ਜੂਨ (ਪੰਜਾਬ ਮੇਲ)- ਪਾਕਿਸਤਾਨ ’ਚ ਫਰਵਰੀ ਤੋਂ ਲਾਪਤਾ ਇੱਕ ਸਿੱਖ ਨੌਜਵਾਨ ਨੂੰ ਪੁਲਿਸ ਨੇ ਦੇਸ਼ ਦੇ ਪੱਛਮੀ ਉਤਰ ਖੈਬਰ ਪਖ਼ਤੂਨਖਵਾ ਸੂਬੇ ਦੇ ਇੱਕ ਪਿੰਡ ਤੋਂ ਬਰਾਮਦ ਕੀਤਾ ਹੈ। ਉਸ ਨੂੰ ਘਰ ਤੋਂ ਅਗ਼ਵਾ ਕਰ ਲਿਆ ਗਿਆ ਸੀ। ਅਵਿਨਾਸ਼ ਸਿੰਘ (20) 28 ਫਰਵਰੀ ਨੂੰ ਪੇਸ਼ਾਵਰ ਛਾਉਣੀ ਦੇ ਗੁਲਬਰਗ ਇਲਾਕੇ ਤੋਂ ਲਾਪਤਾ ਹੋ ਗਿਆ ਸੀ। ਪੁਲਿਸ ਮੁਤਾਬਕ, ਅਵਿਨਾਸ਼ ਸਿੰਘ ਕੋਹਾਟ ਜ਼ਿਲ੍ਹੇ ਦੇ ਲਾਚੀ ਤਹਿਸੀਲ ਕੋਲ ਇੱਕ ਪਿੰਡ ਤੋਂ ਮਿਲਿਆ। ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਨੇ ਉਸ ’ਤੇ ਕਾਫ਼ੀ ਤਸ਼ੱਦਦ ਕੀਤਾ। ਇਸ ਲਈ ਉਸ ਨੂੰ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਗਵਾ ਵਿਚ ਸ਼ਾਮਲ ਚਾਰ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਇੱਕ ਔਰਤ ਵੀ ਸ਼ਾਮਲ ਹੈ।