ਪਾਕਿ ’ਚ ਸਾਰੀਆਂ ਵਿਰੋਧੀ ਪਾਰਟੀਆਂ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਹੋਈਆਂ ਇਕੱਠੀਆਂ

782
Share

ਇਸਲਾਮਾਬਾਦ, 11 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ’ਚ ਇਮਰਾਨ ਖਾਨ ਸਰਕਾਰ ਦੀ ਕੁਰਸੀ ਇਕ ਵਾਰ ਫਿਰ ਤੋਂ ਖਤਰੇ ਵਿਚ ਪੈਂਦੀ ਨਜ਼ਰ ਆ ਰਹੀ ਹੈ। ਇਸ ਵਾਰ ਪਾਕਿਸਤਾਨ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਇਕੱਠੀਆਂ ਹੋ ਗਈਆਂ ਹਨ। ਪਾਕਿਸਤਾਨ ’ਚ ਵਿਰੋਧੀ ਦਲਾਂ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਡੈਮੋਕ੍ਰੇਟਿਕ ਮੂਵਮੈਂਟ ਨਾਮਕ ਇਕ ਨਵਾਂ ਗਠਜੋੜ ਬਣਾਉਣ ਲਈ ਆਉਣਗੇ।
ਜਿਓ ਨਿਊਜ਼ ਮੁਤਾਬਕ ਗਠਜੋੜ ਦੀ ਸਹਿਮਤੀ ਇਸਲਾਮਾਬਾਦ ’ਚ ਇਕ ਬਹੁ-ਪੱਖੀ ਸੰਮੇਲਨ ਦੇ ਬਾਅਦ ਹੋਈ, ਜਿਸ ਵਿਚ ਵਿਰੋਧੀ ਧਿਰ ਨੇ ਸੱਤਾਧਾਰੀ ਪਾਕਿਸਤਾਨੀ ਤਹਿਰੀਕ-ਏ-ਇਨਸਾਫ਼ ਸਰਕਾਰ ਤੋਂ ਦੇਸ਼ ਨੂੰ ਛੁਟਕਾਰਾ ਦਿਵਾਉਣ ਲਈ ਕਾਰਵਾਈ ਦਾ ਅਗਲਾ ਰਾਹ ਦੱਸਿਆ।¿;
ਇਕ ਪ੍ਰੈੱਸ ਵਾਰਤਾ ਨੂੰ ਸੰਬੋਧਤ ਕਰਦੇ ਹੋਏ ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲ ਉਰ ਰਹਿਮਾਨ ਨੇ ਕਿਹਾ ਕਿ ਵਿਰੋਧੀ ਧਿਰ ਪੀ.ਐੱਮ. ਇਮਰਾਨ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। ਰਾਸ਼ਟਰ ਪੱਧਰੀ ਵਿਰੋਧ ਪ੍ਰਦਰਸ਼ਨ ਅਕਤੂਬਰ ਤੋਂ ਹੋਣਗੇ ਤੇ ਇਸ ਵਿਚ ਵਕੀਲਾਂ, ਵਪਾਰੀਆਂ, ਮਜ਼ਦੂਰਾਂ, ਕਿਸਾਨਾਂ ਤੇ ਨਾਗਰਿਕ ਸਮਾਜ ਦੀਆਂ ਹਿੱਸੇਦਾਰੀਆਂ ਹੋਣਗੀਆਂ। ਪਹਿਲੇ ਪੜਾਅ ’ਚ ਬਲੋਚਿਸਤਾਨ, ਖੈਬਰ ਪਖਤੂਨਵਾ ਅਤੇ ਪੰਜਾਬ ’ਚ ਰੈਲੀਆਂ ਆਯੋਜਿਤ ਕੀਤੀਆਂ ਜਾਣਗੀਆਂ। ਦੂਜੇ ਵਿਚ ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਾਲ ਪ੍ਰਦਰਸ਼ਨ ਦੇਸ਼ ਵਿਆਪੀ ਹੋਣਗੇ। ਤੀਜੇ ਪੜਾਅ ਵਿਚ ਅਗਲੇ ਸਾਲ ਜਨਵਰੀ ’ਚ ਇਕ ਲੰਬਾ ਮਾਰਚ ਇਸਲਾਮਾਬਾਦ ਵਲੋਂ ਵਧੇਗਾ।

Share