ਪਾਕਿ ‘ਚ ਯਾਤਰੀ ਬੱਸ ਤੇ ਰੇਲਗੱਡੀ ਦਰਮਿਆਨ ਹੋਈ ਟੱਕਰ ‘ਚ 19 ਸਿੱਖ ਸ਼ਰਧਾਲੂਆਂ ਸਮੇਤ 29 ਵਿਅਕਤੀਆਂ ਦੀ ਮੌਤ

434
Share

ਲਾਹੌਰ, 3 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਲਾਹੌਰ ਦੇ ਨਜ਼ਦੀਕ ਸ਼ੇਖੂਪੁਰਾ ਜ਼ਿਲ੍ਹੇ ‘ਚ ਅੱਜ ਯਾਤਰੀ ਬੱਸ ਅਤੇ ਰੇਲ ਗੱਡੀ ਦਰਮਿਆਨ ਹੋਈ ਟੱਕਰ ‘ਚ ਘੱਟੋ-ਘੱਟ 19 ਸਿੱਖ ਸ਼ਰਧਾਲੂਆਂ ਸਣੇ 29 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਵੇਰਵਿਆਂ ਅਨੁਸਾਰ ਸ਼ਾਹ ਹੁਸੈਨ ਐਕਸਪ੍ਰੈੱਸ ਨਨਕਾਣਾ ਸਾਹਿਬ ਤੋਂ ਲਾਹੌਰ ਜਾ ਰਹੀ ਸਿੱਖ ਸ਼ਰਧਾਲੂਆਂ ਦੀ ਬੱਸ ਨਾਲ ਊਦੋਂ ਟਕਰਾਅ ਗਈ, ਜਦੋਂ ਬੱਸ ਰੇਲ ਪਟੜੀ ਵਿਚ ਫਸ ਗਈ। ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੱਕਰ ਫਾਰੂਕਾਬਾਦ ਅਤੇ ਬਹਾਲੀ ਵਾਲਾ ਦੇ ਵਿਚਕਾਰ ਸਥਿਤ ਰੇਲਵੇ ਕਰਾਸਿੰਗ ‘ਤੇ ਹੋਈ। ਇਹ ਖਬਰ ਮਿਲੀ ਹੈ ਕਿ ਸਿੱਖ ਸ਼ਰਧਾਲੂ ਪਿਸ਼ਾਵਰ ਦੇ ਗੁਰਦੁਆਰਾ ਸੱਚਾ ਸੌਦਾ ਤੋਂ ਯਾਤਰਾ ਕਰ ਰਹੇ ਸਨ, ਜਦੋਂਕਿ ਰੇਲ ਗੱਡੀ ਲਾਹੌਰ ਤੋਂ ਕਰਾਚੀ ਜਾ ਰਹੀ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘੱਟੋ ਘੱਟ 60 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਬਣੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਅਤੇ ਪੀੜਤਾਂ ਨੂੰ ਢੁੱਕਵੀਆਂ ਡਾਕਟਰੀ ਸਹੂਲਤਾਂ ਦਾ ਆਦੇਸ਼ ਦਿੱਤਾ। ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਸ ਘਟਨਾ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ।

Share