ਪਾਕਿ ‘ਚ ਗੁੰਮ ਹੋਈ ਹਿੰਦੂ ਮੈਰਿਜ ਐਕਟ ਦੇ ਪ੍ਰਸਤਾਵਿਤ ਨੇਮਾਂ ਦੀ ਕਾਪੀ

386
Share

ਪਿਸ਼ਾਵਰ, 11 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਵੱਲੋਂ 2017 ‘ਚ ਪਾਸ ਕੀਤੇ ਗਏ ਹਿੰਦੂ ਮੈਰਿਜ ਐਕਟ ਦੇ ਪ੍ਰਸਤਾਵਿਤ ਨੇਮਾਂ ਦੇ ਖਰੜੇ ਵਾਲੀ ਕਾਪੀ ਖ਼ੈਬਰ ਪਖਤੂਨਖਵਾ ਸਰਕਾਰ ਦੇ ਸਥਾਨਕ ਡਾਇਰੈਕਟੋਰੇਟ ਦਫ਼ਤਰ ‘ਚੋਂ ਗੁੰਮ ਹੋ ਗਈ ਹੈ। ਪ੍ਰਸਤਾਵਿਤ ਨੇਮਾਂ ਦੀ ਕਾਪੀ ਸਥਾਨਕ ਸਰਕਾਰ ਨੂੰ ਹਾਮੀ ਭਰਨ ਲਈ ਭੇਜੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਡਾਇਰੈਕਟੋਰੇਟ ਨੇ ਪੱਤਰ ਭੇਜ ਕੇ ਸਕੱਤਰੇਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਪ੍ਰਸਤਾਵਿਤ ਨੇਮਾਂ ਦੀ ਕੋਈ ਕਾਪੀ ਨਹੀਂ ਮਿਲੀ ਹੈ। ਪਾਕਿਸਤਾਨ ਸਰਕਾਰ ਨੇ ਹਿੰਦੂ ਮਹਿਲਾਵਾਂ ਦੇ ਵਿਆਹ ਸਬੰਧੀ ਦਸਤਾਵੇਜ਼ੀ ਸਬੂਤ ਲਈ ਇਹ ਬਿੱਲ ਪਾਸ ਕੀਤਾ ਸੀ। ਇਹ ਕਾਨੂੰਨ ਪੰਜਾਬ, ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ‘ਚ ਲਾਗੂ ਹੈ। ਸਿੰਧ ਸੂਬੇ ਨੇ ਆਪਣਾ ਹੀ ਹਿੰਦੂ ਮੈਰਿਜ ਕਾਨੂੰਨ ਬਣਾਇਆ ਹੋਇਆ ਹੈ। ਉਂਜ ਸੂਬਾਈ ਸਰਕਾਰਾਂ ਨੂੰ ਐਕਟ ਲਈ ਖਰੜਾ ਨੇਮ ਤਿਆਰ ਕਰਨ ਦਾ ਕੰਮ ਦਿੱਤਾ ਹੋਇਆ ਹੈ।


Share