ਪਾਕਿ ‘ਚ ਅਰਬਾਂ ਰੁਪਏ ਦੇ ਘੁਟਾਲੇ ਦੇ ਦੋਸ਼ ਹੇਠ ਸ਼ਾਹਬਾਜ਼ ਸ਼ਰੀਫ਼ ਤੇ ਹੋਰਾਂ ਖ਼ਿਲਾਫ਼ ਕੇਸ ਦਰਜ

455
Share

ਲਾਹੌਰ, 17 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਰਬਾਂ ਰੁਪਏ ਦੇ ਖੰਡ ਘੁਟਾਲੇ ਦੇ ਕੇਸ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਮਿੱਤਰ ਤੇ ਤਿੰਨ ਹੋਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਐੱਫ.ਆਈ.ਏ. ਨੇ ਪੀ.ਐੱਮ.ਐੱਲ. (ਨਵਾਜ਼) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼, ਉਨ੍ਹਾਂ ਦੇ ਪੁੱਤਰਾਂ- ਹਮਜ਼ਾ ਤੇ ਸੁਲੇਮਾਨ, ਇਮਰਾਨ ਦੇ ਦੋਸਤ ਜਹਾਂਗੀਰ ਤਰੀਨ ਤੇ ਉਸ ਦੇ ਪੁੱਤਰ ਅਲੀ ਤਰੀਨ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਇਨ੍ਹਾਂ ਉਤੇ ਧੋਖਾਧੜੀ, ਸ਼ੇਅਰਧਾਰਕਾਂ ਦਾ ਭਰੋਸਾ ਤੋੜਨ ਦੇ ਦੋਸ਼ ਵੀ ਲਾਏ ਗਏ ਹਨ। ਇਹ ਮਾਮਲਾ ਤਰੀਨ ਦੀ ਜੇ.ਡੀ.ਡਬਲਿਊ. ਖੰਡ ਮਿੱਲਾਂ ਤੇ ਸ਼ਾਹਬਾਜ਼ ਦੀ ਅਲ-ਅਰੇਬੀਆ ਮਿੱਲਾਂ ਨਾਲ ਜੁੜਿਆ ਹੋਇਆ ਹੈ। ਇਸ ਬਾਰੇ ਸਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਨੇ ਐੱਫ.ਆਈ.ਏ. ਕੋਲ ਕੇਸ ਦਾਇਰ ਕੀਤਾ ਸੀ।


Share