ਪਾਕਿ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ‘ਤੇ ਔਰਤ ਨੇ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲਾਏ

346
Share

ਲਾਹੌਰ, 29 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਕ੍ਰਿਕਟ ਦੇ ਕਪਤਾਨ ਬਾਬਰ ਆਜ਼ਮ ‘ਤੇ ਇਕ ਔਰਤ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਸ਼ਨਿਚਰਵਾਰ ਨੂੰ ਪਾਕਿਸਤਾਨੀ ਚੈਨਲ 24 ਨਿਊਜ਼ ਐੱਚਡੀ ਦੁਆਰਾ ਪ੍ਰਸਾਰਿਤ ਪ੍ਰੈਸ ਕਾਨਫਰੰਸ ‘ਚ ਔਰਤ ਨੇ ਦਾਅਵਾ ਕੀਤਾ ਕਿ ਬਾਬਰ ਨੇ 10 ਸਾਲਾਂ ਤੱਕ ਉਸ ਦਾ ਸ਼ੋਸ਼ਣ ਕੀਤਾ ਅਤੇ ਵਿਆਹ ਦੇ ਝੂਠੇ ਵਾਅਦੇ ਕਰਦਿਆਂ ਉਸ ਨੂੰ ਗਰਭਵਤੀ ਕਰ ਦਿੱਤਾ। ਔਰਤ ਨੇ ਦਾਅਵਾ ਕੀਤਾ, ”ਅਸੀਂ ਉਸ ਸਮੇਂ ਤੋਂ ਸਬੰਧਾਂ ਵਿਚ ਸੀ, ਜਦੋਂ ਬਾਬਰ ਕ੍ਰਿਕਟਰ ਵੀ ਨਹੀਂ ਸੀ। ਉਹ ਮੇਰਾ ਸਕੂਲ ਦਾ ਸਾਥੀ ਸੀ ਅਤੇ ਅਸੀਂ ਇਕੋ ਇਲਾਕੇ ਵਿਚ ਰਹਿੰਦੇ ਸੀ। ਸਾਲ 2010 ਵਿਚ ਉਸ ਨੇ ਪਿਆਰ ਦਾ ਪ੍ਰਸਤਾਵ ਦਿੱਤਾ ਅਤੇ ਮੈਂ ਇਸ ਨੂੰ ਸਵੀਕਾਰ ਕਰ ਲਿਆ।”


Share