ਪਾਕਿ ਅਦਾਲਤ ਵੱਲੋਂ ਮਾਪਿਆਂ ਨੂੰ ਆਪਣੀ ਸਿੱਖ ਧੀ ਨੂੰ ਮਿਲਣ ਦੀ ਦਿੱਤੀ ਇਜਾਜ਼ਤ

752
Share

ਲਾਹੌਰ, 30 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਅਦਾਲਤ ਨੇ ਇੱਕ ਸ਼ੈਲਟਰ ਹਾਊਸ ‘ਚ ਰਹਿ ਰਹੀ ਇੱਕ ਸਿੱਖ ਲੜਕੀ ਦੇ ਮਾਪਿਆਂ ਨੂੰ ਉਸ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਹੈ, ਜਦਕਿ ਉਸ ਦੇ ਮੁਸਲਮਾਨ ਪਤੀ ਵੱਲੋਂ ਦਾਇਰ ਅਜਿਹੀ ਹੀ ਅਪੀਲ ਰੱਦ ਕਰ ਦਿੱਤੀ ਹੈ, ਜਿਸਨੇ ਕਥਿਤ ਤੌਰ ‘ਤੇ ਉਸ ਨੂੰ ਅਗਵਾ ਕਰ ਕੇ ਉਸ ਨਾਲ ਵਿਆਹ ਕਰਵਾਇਆ ਸੀ। ਲਾਹੌਰ ਹਾਈ ਕੋਰਟ ਨੇ ਨਨਕਾਣਾ ਸਾਹਿਬ ਦੀ ਜਗਜੀਤ ਕੌਰ ਦੇ ਮਾਪਿਆਂ ਤੇ ਉਸ ਦੇ ਕਥਿਤ ਪਤੀ ਮੁਹੰਮਦ ਹਸਨ ਵੱਲੋਂ ਉਸ ਨੂੰ ਦਾਰੁਲ ਅਮਾਨ (ਸ਼ੈਲਟਰ ਹਾਊਸ) ‘ਚ ਮਿਲਣ ਲਈ ਆਗਿਆ ਦੇਣ ਵਾਸਤੇ ਵੱਖੋ-ਵੱਖਰੇ ਤੌਰ ‘ਤੇ ਦਾਖ਼ਲ ਪਟੀਸ਼ਨਾਂ ‘ਤੇ ਸੁਣਵਾਈ ਕੀਤੀ।


Share