ਪਾਕਿ ਅਦਾਲਤ ਵੱਲੋਂ ਨਵਾਜ਼ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

520
Share

ਲਾਹੌਰ, 4 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਅਦਾਲਤ ਨੇ 34 ਸਾਲ ਪੁਰਾਣੇ ਜ਼ਮੀਨ ਅਲਾਟਮੈਂਟ ਕੇਸ ‘ਚ ਵਿਦੇਸ਼ ਮੰਤਰਾਲੇ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਸ ਦੀ ਸੁਣਵਾਈ ਦੌਰਾਨ ਮਾਡਲ ਟਾਊਨ ਪੁਲਿਸ ਦੇ ਇੰਸਪੈਕਟਰ ਬਸ਼ੀਰ ਅਹਿਮਦ ਨੇ ਲਾਹੌਰ ਦੀ ਜਵਾਬਦੇਹੀ ਅਦਾਲਤ ਦੇ ਜੱਜ ਅਸਦ ਅਲੀ ਨੂੰ ਦੱਸਿਆ ਕਿ ਨਵਾਜ਼ ਸ਼ਰੀਫ਼ ਆਪਣੀ ਰਿਹਾਇਸ਼ ‘ਚ ਨਹੀਂ ਸਨ। ਨਵਾਜ਼ ਸ਼ਰੀਫ਼ ਇਸ ਸਮੇਂ ਇਲਾਜ ਕਰਵਾਉਣ ਲਈ ਲੰਡਨ ‘ਚ ਹਨ ਤੇ ਪਿਛਲੇ ਮਹੀਨੇ ਅਦਾਲਤ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਆਗੂ ਅਤਾ ਤੱਰਾਰ ਨੇ ਅਦਾਲਤ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਰਟੀ ਮੁਖੀ ਸ਼ਰੀਫ਼ ਪਿਛਲੇ ਛੇ ਮਹੀਨੇ ਤੋਂ ਵਿਦੇਸ਼ ‘ਚ ਹਨ।


Share