ਪਾਕਿ ਅਦਾਲਤ ਨੇ ਹਾਫਿਜ਼ ਸਈਦ ਨੂੰ 32 ਸਾਲ ਦੀ ਸਜ਼ਾ ਸੁਣਾਈ

250
Share

ਲਾਹੌਰ, 8 ਅਪ੍ਰੈਲ (ਪੰਜਾਬ ਮੇਲ)-ਪਾਕਿਸਤਾਨ ਦੀ ਇੱਕ ਅਤਿਵਾਦ ਰੋਕੂ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ ਘਾੜੇ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦ ਲਈ ਫੰਡਿੰਗ ਕਰਨ ਦੇ ਦੋ ਹੋਰ ਮਾਮਲਿਆਂ ’ਚ 32 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ 70 ਸਾਲਾ ਕੱਟੜਪੰਥੀ ਮੌਲਵੀ ਨੂੰ ਅਜਿਹੇ ਪੰਜ ਮਾਮਲਿਆਂ ਵਿਚ 36 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਨੂੰ ਦਿੱਤੀ ਗਈ ਕੁੱਲ 68 ਸਾਲ ਕੈਦ ਦੀ ਸਜ਼ਾ ਇਕੱਠਿਆਂ ਚੱਲੇਗੀ। ਇੱਕ ਵਕੀਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹੋ ਸਕਦਾ ਸਈਦ ਨੂੰ ਜੇਲ੍ਹ ਵਿਚ ਹੋਰ ਸਾਲ ਨਾ ਰਹਿਣਾ ਪਵੇ ਕਿਉਂਕਿ ਉਸ ਦੀਆਂ ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦ ਰੋਕੂ ਅਦਾਲਤ (ਏ.ਟੀ.ਸੀ.) ਦੇ ਜੱਜ ਏਜਾਜ਼ ਅਹਿਮਦ ਭੁੱਟਰ ਨੇ ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ ਵੱਲੋਂ ਦਰਜ ਕੀਤੇ ਦੋ ਕੇਸਾਂ 21/2019 ਅਤੇ 90/2019¿; ਵਿਚ ਸਈਦ ਨੂੰ 32 ਸਾਲ ਦੀ ਸਜ਼ਾ ਸੁਣਾਈ ਹੈ।

Share