ਪਾਕਿ ਅਦਾਲਤ ਨੇ ਹਾਫਿਜ਼ ਸਈਦ ਦੇ ਦੋ ਹੋਰ ਸਾਥੀਆਂ ਨੂੰ ਅੱਤਵਾਦ ਫੰਡਿੰਗ ਕੇਸ ‘ਚ ਸੁਣਾਈ ਨੂੰ ਸਜ਼ਾ

616
Share

ਲਾਹੌਰ, 21 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਅਦਾਲਤ ਨੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਦੇ ਦੋ ਹੋਰ ਸਾਥੀਆਂ ਨੂੰ ਅੱਤਵਾਦ ਫੰਡਿੰਗ ਕੇਸ ‘ਚ ਸਜ਼ਾ ਸੁਣਾਈ ਹੈ। ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਜਮਾਤ ਆਗੂਆਂ ਮੁਹੰਮਦ ਅਸ਼ਰਫ਼ ਤੇ ਲੁਕਮਾਨ ਸ਼ਾਹ ਨੂੰ ਕ੍ਰਮਵਾਰ 6 ਤੇ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਦਸ-ਦਸ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਕੋਰਟ ਨੇ ਬੀਤੇ ਦਿਨੀਂ ਸਈਦ ਨੂੰ ਅੱਿਵਾਦ ਫੰਡਿੰਗ ਕੇਸ ਨਾਲ ਜੁੜੇ ਦੋ ਕੇਸਾਂ ਵਿਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਸੀ।


Share