ਪਾਕਿਸਤਾਨ ਹਮੇਸ਼ਾ ਸਿੱਖਾਂ ਦਾ ਹਮਦਰਦ ਰਿਹੈ- ਗਵਰਨਰ ਸਰਵਰ

119
Share

ਸੈਕਰਾਮੈਂਟੋ, 1 ਜੂਨ (ਪੰਜਾਬ ਮੇਲ)- ਪੰਜਾਬ ਦੇ ਗਵਰਨਰ ਅਲੀ ਮੁਹੰਮਦ ਸਰਵਰ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਸਿੱਖਾਂ ਦਾ ਹਮਦਰਦ ਰਿਹਾ ਹੈ ਅਤੇ ਸਿੱਖ ਭਾਈਚਾਰੇ ਦੀ ਭਲਾਈ ਲਈ ਜਿੰਨਾ ਕੰਮ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ, ਓਨਾ ਕਿਸੇ ਹੋਰ ਨੇ ਨਹੀਂ ਕੀਤਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਨਨਕਾਣਾ ਸਾਹਿਬ ’ਚ ਯੂਨੀਵਰਸਿਟੀ ਬਣਾਉਣੀ ਬਹੁਤ ਵੱਡੇ ਇਤਿਹਾਸਕ ਕੰਮ ਹਨ। ਇਸੇ ਕਰਕੇ ਦੁਨੀਆਂ ਭਰ ਦੇ ਸਿੱਖ ਉਨ੍ਹਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਬੰਦ ਸੀ, ਪਾਕਿਸਤਾਨ ਵਾਲੇ ਪਾਸੇ ਤੋਂ ਕਾਫ਼ੀ ਸਮੇਂ ਤੋਂ ਖੁੱਲ੍ਹ ਚੁੱਕਾ ਹੈ ਪਰ ਭਾਰਤ ਵਾਲੇ ਪਾਸੇ ਤੋਂ ਅਜੇ ਨਹੀਂ ਖੁੱਲ੍ਹਾ, ਜਿਸ ਕਾਰਨ ਸਿੱਖ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਪਾ ਰਹੀ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿੰਨੀ ਜਲਦੀ ਹੋਵੇ, ਉਹ ਵੀ ਲਾਂਘਾ ਖੋਲ੍ਹਣ, ਤਾਂ ਜੋ ਸੰਗਤਾਂ ਮੁੜ ਦਰਸ਼ਨ ਦਿਦਾਰੇ ਕਰ ਸਕਣ।

Share