ਪਾਕਿਸਤਾਨ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਨਾਲ ਜਿਉਣਾ ਸਿੱਖਣ ਦਾ ਨਿਰਦੇਸ਼

796

ਇਸਲਾਮਾਬਾਦ, 16 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਹਨ, ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵਾਇਰਸ ਨਾਲ ਜਿਉਣਾ ਸਿੱਖਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਿਸ਼ਾਣੂ ਨਾਲ ਜਿਉਣ ਲਈ ਮਾਨਸਿਕ ਤੌਰ ’ਤੇ ਤਿਆਰ ਰਹਿਣਾ ਚਾਹੀਦਾ ਹੈ। ਇਸ ਦੌਰਾਨ, ਪਾਕਿਸਤਾਨ ਵਿੱਚ ਦੋ ਮਹੀਨਿਆਂ ਬਾਅਦ, ਘਰੇਲੂ ਉਡਾਣਾਂ ਨੂੰ ਸ਼ਨੀਵਾਰ ਤੋਂ ਬਹਾਲ ਕਰ ਦਿੱਤਾ ਗਿਆ।
ਸ਼ਨੀਵਾਰ ਨੂੰ ਡਾਨ ਅਖਬਾਰ ਵਿੱਚ ਛਪੀ ਖ਼ਬਰ ਅਨੁਸਾਰ ਇਮਰਾਨ ਨੇ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ, “ਟੀਕਾ ਤਿਆਰ ਹੋਣ ਤਕ ਸਾਨੂੰ ਵਾਇਰਸ ਨਾਲ ਰਹਿਣਾ ਪਵੇਗਾ।” ਉਨ੍ਹਾਂ ਕਿਹਾ ਕਿ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਵੁਹਾਨ, ਦੱਖਣੀ ਕੋਰੀਆ ਅਤੇ ਜਰਮਨੀ ਵਿੱਚ ਪਾਬੰਦੀਆਂ ਹਟਾਉਣ ਤੋਂ ਬਾਅਦ ਮੁੜ ਨਵੇਂ ਕੇਸ ਆਉਣ ਹੋ ਗਏ ਹਨ।
ਇਮਰਾਨ ਨੇ ਕਿਹਾ, “ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਅਸੀਂ ਵਿਕਸਿਤ ਦੇਸ਼ਾਂ ਵਾਂਗ ਇੱਥੇ ਲੌਕਡਾਊਨ ਲਾਗੂ ਨਹੀਂ ਕਰ ਸਕਦੇ।ਇੱਕ ਹਫਤਾ ਪਹਿਲਾਂ ਪਾਕਿਸਤਾਨ ਵਿੱਚ ਪਾਬੰਦੀਆਂ ‘ਚ ਢਿੱਲ ਦਿੱਤੀ ਗਈ।ਇਸ ਦੇ ਤਹਿਤ ਸ਼ਨੀਵਾਰ ਤੋਂ ਸੀਮਤ ਘਰੇਲੂ ਉਡਾਣਾਂ ਮੁੜ ਬਹਾਲ ਕੀਤੀਆਂ ਗਈਆਂ। ਰੇਲ ਸੇਵਾ ਅਤੇ ਜਨਤਕ ਵਾਹਨਾਂ ਨੂੰ ਬਹਾਲ ਕਰਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।
ਰਾਸ਼ਟਰੀ ਸਿਹਤ ਸੇਵਾਵਾਂ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੀ ਲਾਗ ਦੇ 1,581 ਨਵੇਂ ਕੇਸ ਸਾਹਮਣੇ ਆਏ ਹਨ। ਸੰਕਰਮਿਤ ਲੋਕਾਂ ਦੀ ਗਿਣਤੀ 38 ਹਜ਼ਾਰ 799 ਹੋ ਗਈ ਹੈ। 834 ਪੀੜਤਾਂ ਦੀ ਮੌਤ ਹੋ ਚੁੱਕੀ ਹੈ।